ਮਾਡਲ ਐਜ਼ੂਕੇਸ਼ਨ ਸੁਸਾਇਟੀ ਦੀ ਸਰਪ੍ਰਸਤੀ ਹੇਠ ਸਫ਼ੀਦੋਂ ਨਗਰ ਦੇ ਜੀਂਦ ਰੋਡ ’ਤੇ ਕਰੋੜਾਂ ਰੁਪਿਆ ਦੀ ਲਾਗਤ ਨਾਲ ਬਣਨ ਵਾਲੇ ਸਰਸਵਤੀ ਇੰਟਰਨੈਸ਼ਨਲ ਪਬਲਿਕ ਸਕੂਲ ਭਵਨ ਦਾ ਨੀਂਹ ਪੱਥਰ ਕਰਵਾਉਣ ਲਈ ਕੀਤੇ ਗਏ ਸਮਾਰੋਹ ਵਿੱਚ ਸਫ਼ੀਦੋਂ ਹਲਕੇ ਦੇ ਵਿਧਾਇਕ ਰਾਮ ਕੁਮਾਰ ਗੌਤਮ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਨਾਲ ਹੀ ਵਿਸ਼ੇਸ਼ ਮਹਿਮਾਨ ਵਜੋਂ ਵਿਧਾਇਕ ਦੀ ਪਤਨੀ ਕ੍ਰਿਸ਼ਨਾ ਗੌਤਮ ਅਤੇ ਸਾਬਕਾ ਵਿਧਾਇਕ ਕਲੀ ਰਾਮ ਪਟਵਾਰੀ ਨੇ ਸ਼ਿਰਕਤ ਕੀਤੀ।
ਮਾਡਲ ਐਜ਼ੂਕੇਸ਼ਨ ਸੁਸਾਇਟੀ ਦੇ ਸਕੱਤਰ ਸੁਭਾਸ਼ ਜੈਨ ਨੇ ਸਵਾਗਤ ਕੀਤਾ। ਵਿਧਾਇਕ ਰਾਮ ਕੁਮਾਰ ਗੌਤਮ ਨੇ ਵਿਧੀ ਪੂਰਬਕ ਸਕੂਲ ਦੇ ਭਵਨ ਦਾ ਨੀਂਹ ਪੱਥਰ ਰੱਖਿਆ ਤੇ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਵਿਧਾਇਕ ਨੇ ਆਪਣੇ ਸੰਬੋਧਨ ਵਿੱਚ ਸੁਸਾਇਟੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਚੰਗਾ ਕੰਮ ਕਰ ਰਹੀ ਹੈ, ਪਹਿਲਾਂ ਵੀ ਇਨ੍ਹਾਂ ਦਾ ਸਫੀਦੋਂ ਮੰਡੀ ਵਿੱਚ ਸਕੂਲ ਚੱਲ ਰਿਹਾ ਹੈ। ਦੂਸਰੀ ਬਿਲਡਿੰਗ ਦਾ ਨਿਰਮਾਣ ਕਰਨਾ ਸੁਸਾਇਟੀ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿੱਚ ਵੀ ਸ਼ੁਭ ਸੰਕੇਤ ਹੈ।
ਬੈਂਕ ਦੀ ਇਮਾਰਤ ਦਾ ਉਦਘਾਟਨ
ਜੀਂਦ (ਪੱਤਰ ਪ੍ਰੇਰਕ): ਦਿ ਜੀਂਦ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਜੀਂਦ ਦੀ ਸਾਖ਼ਾ ਮੁਆਨਾ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬੈਂਕ ਨੇ 300 ਤੋਂ ਵੱਧ ਸੰਯੁਕਤ ਕਰਜ਼ਾ ਦੇਣ ਵਾਲੇ ਗਰੁੱਪਾਂ ਅਤੇ ਸਵੈ-ਸਹਾਇਤਾ ਗਰੁੱਪਾਂ ਨੂੰ ਲਗਪਗ 6 ਕਰੋੜ ਰੁਪਏ ਦੇ ਚੈੱਕ ਵੰਡੇ। ਪ੍ਰੋਗਰਾਮ ਵਿੱਚ ਹਰਿਆਣਾ ਸਟੇਟ ਸਹਿਕਾਰੀ ਗ੍ਰਾਮੀਣ ਵਿਕਾਸ ਬੈਂਕ ਦੇ ਚੇਅਰਮੈਨ ਅਮਰਪਾਲ ਰਾਣਾ ਨੇ ਮੁੱਖ ਮਹਿਮਾਨ ਤੇ ਹਰਿਆਣਾ ਸਟੇਟ ਸਹਿਕਾਰੀ ਅਪੈਕਸ ਬੈਂਕ ਲਿਮਟਡ ਚੰਡੀਗੜ੍ਹ ਦੇ ਪ੍ਰਬੰਧ ਨਿਰਦੇਸ਼ਕ ਡਾ. ਪ੍ਰਫੁੱਲ ਰੰਜਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਓਮ ਪ੍ਰਕਾਸ਼ ਢਾਂਡਾ, ਉਪ ਚੇੇਅਰਮੈਨ ਅਨਿਲ ਸੈਣੀ, ਧੀਰੇਂਦਰ ਸਿੰਘ, ਅਦਿਤੀ ਸੰਗਰ, ਬੈਂਕ ਦੇ ਜਨਰਲ ਪ੍ਰਬੰਧਕ ਜੈ ਪ੍ਰਕਾਸ਼ ਸੋਨੀ ਤੇ ਮੋਹਤਬਰ ਸ਼ਾਮਲ ਸਨ।

