ਖੁਰਾਕ ਤੇ ਸਪਲਾਈ ਮੰਤਰੀ ਵੱਲੋਂ ਪੈਟਰੋਲ ਪੰਪ ਦਾ ਅਚਾਨਕ ਨਿਰੀਖਣ
ਖੁਰਾਕ ,ਸਪਲਾਈ ਤੇ ਉਪਭੋਗਤਾ ਮਾਮਲੇ ਵਿਭਾਗ ਦੇ ਮੰਤਰੀ ਰਾਜੇਸ਼ ਨਾਗਰ ਨੇ ਅੰਬਾਲਾ ਸ਼ਹਿਰ ਨੇੜੇ ਕਾਕਰੂ ਵਿਖੇ ਸਥਿਤ ਗੌਤਮ ਪੈਟਰੋਲ ਪੰਪ ਦਾ ਅਚਾਨਕ ਨਿਰੀਖਣ ਕੀਤਾ। ਇਸ ਦੌਰਾਨ ਮੰਤਰੀ ਨੇ ਪੰਪ ’ਤੇ ਲੱਗੀਆਂ ਨੋਜ਼ਲਾਂ ਰਾਹੀਂ ਪੈਟਰੋਲ ਦੀ ਮਾਤਰਾ ਅਤੇ ਪੈਮਾਨੇ ਦੀ...
Advertisement
ਖੁਰਾਕ ,ਸਪਲਾਈ ਤੇ ਉਪਭੋਗਤਾ ਮਾਮਲੇ ਵਿਭਾਗ ਦੇ ਮੰਤਰੀ ਰਾਜੇਸ਼ ਨਾਗਰ ਨੇ ਅੰਬਾਲਾ ਸ਼ਹਿਰ ਨੇੜੇ ਕਾਕਰੂ ਵਿਖੇ ਸਥਿਤ ਗੌਤਮ ਪੈਟਰੋਲ ਪੰਪ ਦਾ ਅਚਾਨਕ ਨਿਰੀਖਣ ਕੀਤਾ। ਇਸ ਦੌਰਾਨ ਮੰਤਰੀ ਨੇ ਪੰਪ ’ਤੇ ਲੱਗੀਆਂ ਨੋਜ਼ਲਾਂ ਰਾਹੀਂ ਪੈਟਰੋਲ ਦੀ ਮਾਤਰਾ ਅਤੇ ਪੈਮਾਨੇ ਦੀ ਜਾਂਚ ਕੀਤੀ। ਉਨ੍ਹਾਂ ਨੇ ਲਗਪਗ 14 ਨੋਜ਼ਲਾਂ ਰਾਹੀਂ ਪੈਟਰੋਲ ਦੀ ਮਾਪਤੋਲ ਕਰਵਾ ਕੇ ਸਾਰੀ ਕਾਰਵਾਈ ਦਾ ਖ਼ੁਦ ਜਾਇਜ਼ਾ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਨਾਗਰ ਨੇ ਦੱਸਿਆ ਕਿ ਜਾਂਚ ਦੌਰਾਨ ਪੈਟਰੋਲ ਪੰਪ ਦੀਆਂ ਸਾਰੀਆਂ ਵਿਵਸਥਾਵਾਂ ਠੀਕ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਪਭੋਗਤਾਵਾਂ ਲਈ ਪੀਣ ਵਾਲੇ ਪਾਣੀ, ਬਾਥਰੂਮ ਅੱਗ ਬੁਝਾਉਣ ਵਾਲੇ ਯੰਤਰਾਂ ਸਮੇਤ ਹੋਰ ਸਹੂਲਤਾਂ ਦੀ ਵੀ ਜਾਂਚ ਕੀਤੀ ਗਈ।
ਉਨ੍ਹਾਂ ਕਿਹਾ ਕਿ ਪੈਟਰੋਲ ਪੰਪਾਂ ’ਤੇ ਹਮੇਸ਼ਾਂ ਹਦਾਇਤਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੇ ਨਿਰੀਖਣ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ‘ਤੇ ਮਾਪਤੋਲ ਵਿਭਾਗ ਦੇ ਇੰਸਪੈਕਟਰ ਦਲੀਪ ਕੁਮਾਰ ਸਮੇਤ ਸੰਬੰਧਤ ਅਧਿਕਾਰੀ ਵੀ ਹਾਜਰ ਸਨ।
ਫੋਟੋ ਕੈਪਸ਼ਨ: ਖੁਰਾਕ ਸਪਲਾਈ ਤੇ ਉਪਭੋਗਤਾ ਮਾਮਲੇ ਵਿਭਾਗ ਦੇ ਮੰਤਰੀ ਰਾਜੇਸ ਨਾਗਰ ਅੰਬਾਲਾ ਵਿਖੇ ਪੈਟਰੋਲ ਪੰਪ ਦਾ ਨਰੀਖਣ ਕਰਦੇ ਹੋਏ। ਫੋਟੋ ਭੱਟੀ
Advertisement
Advertisement
×