ਵਿਆਹ ’ਚ ਦਾਜ ਵਜੋਂ ਦਿੱਤੇ ਪੰਜ ਬੂਟੇ
ਫਤਿਹਾਬਾਦ ਜ਼ਿਲ੍ਹੇ ਦੇ ਰਤੀਆ ਵਿੱਚ ਇੱਕ ਅਜਿਹਾ ਵਿਆਹ ਹੋਇਆ ਜਿੱਥੇ ਲਾੜਾ ਅਤੇ ਲਾੜੀ ਦੇ ਪਰਿਵਾਰਾਂ ਨੇ ਦਾਜ ਪ੍ਰਥਾ ਦੇ ਵਿਰੁੱਧ ਖੜ੍ਹੇ ਹੋ ਕੇ ਨਵੀਂ ਪਿਰਤ ਪਾਈ। ਰਤੀਆ ਵਿੱਚ ਭਾਜਪਾ ਜ਼ਿਲ੍ਹਾ ਕਾਰਜਕਾਰੀ ਮੈਂਬਰ ਅਤੇ ਧਾਨਕ ਸਮਾਜ ਉਤਥਾਨ ਸਭਾ, ਹਰਿਆਣਾ ਦੇ ਸੂਬਾ...
Advertisement
ਫਤਿਹਾਬਾਦ ਜ਼ਿਲ੍ਹੇ ਦੇ ਰਤੀਆ ਵਿੱਚ ਇੱਕ ਅਜਿਹਾ ਵਿਆਹ ਹੋਇਆ ਜਿੱਥੇ ਲਾੜਾ ਅਤੇ ਲਾੜੀ ਦੇ ਪਰਿਵਾਰਾਂ ਨੇ ਦਾਜ ਪ੍ਰਥਾ ਦੇ ਵਿਰੁੱਧ ਖੜ੍ਹੇ ਹੋ ਕੇ ਨਵੀਂ ਪਿਰਤ ਪਾਈ। ਰਤੀਆ ਵਿੱਚ ਭਾਜਪਾ ਜ਼ਿਲ੍ਹਾ ਕਾਰਜਕਾਰੀ ਮੈਂਬਰ ਅਤੇ ਧਾਨਕ ਸਮਾਜ ਉਤਥਾਨ ਸਭਾ, ਹਰਿਆਣਾ ਦੇ ਸੂਬਾ ਪ੍ਰਧਾਨ ਸੁਨੀਲ ਇੰਦੋਰਾ ਦੀ ਧੀ ਅੰਜਨਾ ਰਾਣੀ ਦਾ ਵਿਆਹ ਯਮੁਨਾਨਗਰ ਦੇ ਈਸ਼ਵਰ ਸਿੰਘ ਖਟਕ ਦੇ ਪੁੱਤਰ ਕਮਲ ਸਿੰਘ ਖਟਕ ਨਾਲ ਹੋਇਆ। ਜਦੋਂ ਉਸ ਨੇ ਲਾੜੇ ਨੂੰ ਦਾਜ ਬਾਰੇ ਪੁੱਛਿਆ, ਤਾਂ ਲਾੜੇ ਅਤੇ ਉਸ ਦੇ ਪਿਤਾ ਨੇ ਦਾਜ ਵਜੋਂ ਪੰਜ ਬੂਟੇ ਮੰਗੇ। ਈਸ਼ਵਰ ਸਿੰਘ ਖਟਕ ਦੇ ਪਰਿਵਾਰ ਤੋਂ ਇਹ ਸ਼ਬਦ ਸੁਣ ਕੇ ਉਹ ਬਹੁਤ ਪ੍ਰਭਾਵਿਤ ਹੋਏ। ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ, ਉਨ੍ਹਾਂ ਨੇ ਦਾਜ ਵਜੋਂ ਇੱਕ ਰੁਪਇਆ ਅਤੇ ਪੰਜ ਬੂਟੇ ਦਿੱਤੇ ਜਿਨ੍ਹਾਂ ’ਚ ਪਿੱਪਲ, ਬੋਹੜ, ਨਿੰਮ, ਅਮਰੂਦ ਅਤੇ ਅੰਜੀਰ ਸ਼ਾਮਲ ਸਨ।
Advertisement
Advertisement
×

