ਪੰਦਰਾਂ ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ
ਸਥਾਨਕ ਪੁਲੀਸ ਨੇ ਰੱਤਾਖੇੜਾ ਨਹਿਰ ਰੋਡ, ਸਰਦੂਲਗੜ੍ਹ ਰੋਡ ਰਤੀਆ ਤੋਂ ਮੁਲਜ਼ਮ ਨੂੰ 15 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਰਿਦਰ ਕੁਮਾਰ ਉਰਫ਼ ਛਿੰਦੂ ਵਾਸੀ ਰੱਤਾਖੇੜਾ ਵਜੋਂ ਹੋਈ ਹੈ। ਰਤੀਆ ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ...
Advertisement
ਸਥਾਨਕ ਪੁਲੀਸ ਨੇ ਰੱਤਾਖੇੜਾ ਨਹਿਰ ਰੋਡ, ਸਰਦੂਲਗੜ੍ਹ ਰੋਡ ਰਤੀਆ ਤੋਂ ਮੁਲਜ਼ਮ ਨੂੰ 15 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਰਿਦਰ ਕੁਮਾਰ ਉਰਫ਼ ਛਿੰਦੂ ਵਾਸੀ ਰੱਤਾਖੇੜਾ ਵਜੋਂ ਹੋਈ ਹੈ। ਰਤੀਆ ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਗਸ਼ਤ ਦੌਰਾਨ ਇਲਾਕੇ ਵਿੱਚ ਮੌਜੂਦ ਸੀ, ਗੁਪਤ ਸੂਚਨਾ ਦੇ ਆਧਾਰ ’ਤੇ ਰੱਤਾਖੇੜਾ ਨਹਿਰ ਦੇ ਪੁਲੀ ’ਤੇ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨਿਯਮਾਂ ਅਨੁਸਾਰ ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ਵਿੱਚੋਂ 15 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀਆਂ ਗਈਆਂ। ਮੁਲਜ਼ਮ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਰਤੀਆ ਸਿਟੀ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
Advertisement
Advertisement
×