ਕਿਸਾਨਾਂ ਨੂੰ ‘ਮੇਰੀ ਫਸਲ ਮੇਰਾ ਬਿਊਰਾ’ ਪੋਰਟਲ ਬਾਰੇ ਜਾਗਰੂਕ ਕੀਤਾ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 27 ਜੁਲਾਈ ਲਾਡਵਾ ਦੇ ਸਾਬਕਾ ਵਿਧਾਇਕ ਤੇ ਭਾਜਪਾ ਦੇ ਸੀਨੀਅਰ ਆਗੂ ਡਾ. ਪਵਨ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੂਬੇ ’ਚ ਹੜ ਕਾਰਨ ਕਿਸਾਨਾਂ ਦੀਆਂ ਫਸਲਾਂ ਤੋਂ ਇਲਾਵਾ ਲੋਕਾਂ ਦੇ ਮਕਾਨਾਂ ਦੇ ਹੋਏ...
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਜੁਲਾਈ
Advertisement
ਲਾਡਵਾ ਦੇ ਸਾਬਕਾ ਵਿਧਾਇਕ ਤੇ ਭਾਜਪਾ ਦੇ ਸੀਨੀਅਰ ਆਗੂ ਡਾ. ਪਵਨ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੂਬੇ ’ਚ ਹੜ ਕਾਰਨ ਕਿਸਾਨਾਂ ਦੀਆਂ ਫਸਲਾਂ ਤੋਂ ਇਲਾਵਾ ਲੋਕਾਂ ਦੇ ਮਕਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਯਤਨਸ਼ੀਲ ਹਨ। ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤ ਲਈ ‘ਮੇਰੀ ਫਸਲ ਮੇਰਾ ਬਿਊਰਾ’ ਪੋਰਟਲ ਵੀ ਲਾਂਚ ਕੀਤਾ ਹੈ, ਜਿਸ ’ਤੇ ਕਿਸਾਨ ਫਸਲਾਂ ਦੇ ਹੋਏ ਨੁਕਸਾਨ ਦਾ ਪੰਜੀਕਰਨ ਕਰਵਾ ਸਕਦੇ ਹਨ। ਪਿੰਡ ਬਾਬੈਨ, ਰਾਮ ਸਰਨ ਮਾਜਰਾ, ਸੁਨਾਰੀਆਂ, ਹਮੀਦ ਪੁਰ, ਬੀੜ ਕਾਲਵਾ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਕਿਸਾਨ 31 ਜੁਲਾਈ ਤੱਕ ਰਜਿਸਟ੍ਰੇਸ਼ਨ ਕਰਵਾਏਗਾ, ਉਸ ਨੂੰ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਰਾਸ਼ੀ ਦਿੱਤੀ ਜਾਏਗੀ। ਇਸ ਦੌਰਾਨ ਉਨ੍ਹਾਂ ਪੋਰਟਲ ਬਾਰੇ ਹੋਰ ਵੀ ਜਾਣਕਾਰੀ ਦਿੱਤੀ।
Advertisement
×