ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਿਸਾਨ ਜਤਿੰਦਰ ਗਿੱਲ ਨੂੰ ਬਿਹਤਰੀਨ ਅੰਬਾਂ ਲਈ ਪੁਰਸਕਾਰ

ਪਾਣੀ ਤੇ ਵਾਤਾਵਰਨ ਦੀ ਸੰਭਾਲ ’ਤੇ ਜ਼ੋਰ
Advertisement

ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 11 ਜੁਲਾਈ

Advertisement

ਹਰਿਆਣਾ ਸਰਕਾਰ ਨੇ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਯਾਦਵਿੰਦਰ ਗਾਰਡਨ ਪਿੰਜੌਰ ਵਿਖੇ 32ਵਾਂ ਰਾਜ ਪੱਧਰੀ ਅੰਬ ਮੇਲਾ ਲਾਇਆ। ਇਸ ਮੇਲੇ ਵਿਚ ਬਾਗਬਾਨੀ ਵਿਭਾਗ ਵਲੋਂ ਪ੍ਰਗਤੀਸ਼ੀਲ ਕਿਸਾਨ ਜਤਿੰਦਰ ਸਿੰਘ ਗਿੱਲ ਨੂੰ ਰਾਜ ਪੱਧਰੀ ਅੰਬ ਰਤਨ ਪੁਰਸਕਾਰ ਤੇ 11 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੇਲੇ ਵਿਚ ਸੂਬਾ ਭਰ ਦੇ ਕਿਸਾਨਾਂ ਨੇ ਹਿੱਸਾ ਲਿਆ। ਇਸ ਮੇਲੇ ਵਿਚ ਮੁੱਖ ਮੰਤਰੀ ਦੇ ਹਲਕੇ ਲਾਡਵਾ ਦੇ ਪ੍ਰਗਤੀਸ਼ੀਲ ਕਿਸਾਨ ਜਤਿੰਦਰ ਸਿੰਘ ਗਿੱਲ ਨੂੰ ਅੰਬਾਂ ਦੀ ਸਭ ਤੋਂ ਵਧੀਆ ਗੁਣਵੱਤਾ ਪੈਦਾ ਕਰਨ ਵਿਚ ਉਨਾਂ ਦੇ ਪ੍ਰਸ਼ੰਸ਼ਾਯੋਗ ਕੰਮ ਲਈ ਰਾਜ ਪੱਧਰੀ ਅੰਬ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਰਟੀਫਿਕੇਟ ਤੋਂ ਇਲਾਵਾ ਉਨਾਂ ਨੂੰ ਇਕ ਸ਼ੀਲਡ ਤੇ 11 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਬਾਗਬਾਨੀ ਦਾ ਸ਼ੌਕੀਨ ਰਿਹਾ ਹੈ, ਜਿਸ ਵਿਚ ਉਹ ਵੱਖ ਵੱਖ ਕਿਸਮਾਂ ਦੇ ਫਲ ਉਗਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ। ਉਨ੍ਹਾਂ ਆਪਣੇ ਬਾਗ ਤੋਂ ਪੈਦਾ ਹੋਏ ਅੰਬਾ ਦੀ ਇਕ ਪ੍ਰਦਰਸ਼ਨੀ ਲਗਾਈ। ਉਨ੍ਹਾਂ ਦੇ ਬਾਗ ਦੀਆਂ ਕਿਸਮਾਂ ਤੋਂ ਪੈਦਾ ਹੋਣ ਵਾਲੇ ਸਭ ਤੋਂ ਵਧੀਆ ਅੰਬਾਂ ਕਾਰਨ ਸੂਬਾ ਸਰਕਾਰ ਨੇ ਅੰਬ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਘੱਟੋ ਘੱਟ ਇਕ ਕਿੱਲੇ ਵਿਚ ਬਾਗਬਾਨੀ ਨੂੰ ਲਾਜ਼ਮੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਾਤਾਵਰਨ ਦੀ ਸੰਭਾਲ ’ਤੇ ਜ਼ੋਰ ਦਿੱਤਾ।

Advertisement