DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Farmer Agitation: ਪੁਲੀਸ ਨੇ ਸ਼ੰਭੂ ਟੌਲ ਤੱਕ ਸੜਕ ਖੋਲ੍ਹ ਕੇ ਵਾਹਨ ਚਾਲਕਾਂ ਨੂੰ ਦਿੱਤੀ ਮਾਮੂਲੀ ਰਾਹਤ

Minor relief to motorists in Ambala as Haryana Police opened the road towards Shambhu Toll plaza; ਸ਼ੰਭੂ ਟੌਲ ਵੱਲ ਜਾਣ ’ਤੇ ਲੱਗੀ ਰੋਕ ਰਹੇਗੀ ਬਰਕਰਾਰ
  • fb
  • twitter
  • whatsapp
  • whatsapp
Advertisement

ਰਤਨ ਸਿੰਘ ਢਿੱਲੋਂ

ਅੰਬਾਲਾ, 18 ਨਵੰਬਰ

Advertisement

ਕਿਸਾਨ ਅੰਦੋਲਨ-2 (Farmer Agitation-2) ਦੇ ਚਲਦਿਆਂ ਪਿਛਲੇ 10 ਮਹੀਨਿਆਂ ਤੋਂ ਬੰਦ ਦਿੱਲੀ-ਅੰਮ੍ਰਿਤਸਰ ਹਾਈਵੇ-44 ਨੂੰ ਅੰਬਾਲਾ ਸ਼ਹਿਰ ਦੇ ਕਾਲਕਾ ਚੌਕ ਤੋਂ ਸ਼ੰਭੂ ਟੌਲ ਤੋਂ ਪਹਿਲਾਂ ਤੱਕ ਖੋਲ੍ਹ ਕੇ ਅੰਬਾਲਾ ਪੁਲੀਸ ਨੇ ਵਾਹਨ ਚਾਲਕਾਂ ਨੂੰ ਮਾਮੂਲੀ ਰਾਹਤ ਦਿੱਤੀ ਹੈ। ਪੁਲੀਸ ਨੇ ਬਲਦੇਵ ਨਗਰ ਥਾਣੇ ਦੇ ਸਾਹਮਣੇ ਬੰਦ ਕੀਤੇ ਕਾਲਕਾ ਚੌਕ ਫਲਾਈਓਵਰ ’ਤੇ ਲਾਏ ਬੈਰੀਕੇਡ ਹਟਾ ਲਏ ਹਨ।

ਹੁਣ ਵਾਹਨ ਚਾਲਕ ਇਸ ਫਲਾਈਓਵਰ ਦੇ ਉੱਪਰੋਂ ਜਾ ਕੇ ਅੱਗੇ ਹਾਈਵੇ ਤੱਕ ਪਹੁੰਚ ਸਕਦੇ ਹਨ। ਉਸ ਤੋਂ ਅੱਗੇ ਰੂਟ ਡਾਇਵਰਟ ਕਰ ਦਿੱਤਾ ਗਿਆ ਹੈ ਅਤੇ ਸ਼ੰਭੂ ਟੌਲ ਪਲਾਜ਼ਾ ਵੱਲ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਵੇਗਾ। ਫਲਾਈਓਵਰ ਦੇ ਉੱਤੋਂ ਬੰਦ ਕੀਤੇ ਰਸਤੇ ਖੋਲ੍ਹ ਦਿੱਤੇ ਗਏ ਹਨ।

ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਥੋੜ੍ਹੀ ਜਿਹੀ ਰਾਹਤ ਦੇਣ ਦਾ ਫੈਸਲਾ ਕਾਲਕਾ ਚੌਕ ਵਿਚ ਲਗਾਤਾਰ ਲੱਗ ਰਹੇ ਜਾਮ ਦੇ ਮੱਦੇਨਜ਼ਰ ਲਿਆ ਗਿਆ ਹੈ ਜਦੋਂ ਕਿ ਸ਼ੰਭੂ ਟੌਲ ਵੱਲੋਂ ਅੰਬਾਲਾ ਸ਼ਹਿਰ ਵੱਲ ਆਉਣ ਵਾਲਾ ਰਸਤਾ ਪਹਿਲਾਂ ਹੀ ਖੋਲ੍ਹ ਦਿੱਤਾ ਗਿਆ ਸੀ। ਨੈਸ਼ਨਲ ਹਾਈਵੇ ਦਾ ਇਹ ਥੋੜ੍ਹਾ ਜਿਹਾ ਹਿੱਸਾ ਖੁੱਲ੍ਹਣ ਨਾਲ ਵਾਹਨ ਚਾਲਕਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਨਾਲ ਉਨ੍ਹਾਂ ਨੂੰ ਲੰਮੇ ਚੱਕਰ ਅਤੇ ਜਾਮ ਤੋਂ ਨਿਜਾਤ ਮਿਲ ਜਾਵੇਗੀ।

ਹਰਿਆਣਾ ਪੁਲੀਸ ਵੱਲੋਂ ਅੰਬਾਲਾ ’ਚ ਬੈਰੀਕੇਡ ਹਟਾਏ ਜਾਣ ਤੋਂ ਬਾਅਦ ਵਾਹਨ ਸ਼ੰਭੂ ਟੌਲ ਪਲਾਜ਼ਾ ਤੋਂ ਪਹਿਲਾਂ ਕੈਥਲ ਰੋਡ ਵੱਲ ਮੁੜਦੇ ਹੋਏ।
ਹਰਿਆਣਾ ਪੁਲੀਸ ਵੱਲੋਂ ਅੰਬਾਲਾ ’ਚ ਬੈਰੀਕੇਡ ਹਟਾਏ ਜਾਣ ਤੋਂ ਬਾਅਦ ਵਾਹਨ ਸ਼ੰਭੂ ਟੌਲ ਪਲਾਜ਼ਾ ਤੋਂ ਪਹਿਲਾਂ ਕੈਥਲ ਰੋਡ ਵੱਲ ਮੁੜਦੇ ਹੋਏ।

ਅੰਬਾਲਾ ਪੁਲੀਸ ਨੇ ਫਰਵਰੀ 2024 ਵਿਚ ਦਿੱਲੀ ਜਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਬਾਰਡਰ ਤੇ ਬੈਰੀਕੇਡਜ਼ ਅਤੇ ਪੱਕੇ ਨਾਕੇ ਲਾ ਦਿੱਤੇ ਸਨ। ਇਸ ਦੌਰਾਨ ਸ਼ਹਿਰ ਦੇ ਕਾਲਕਾ ਚੌਕ ਵਾਲਾ ਫਲਾਈਓਵਰ ਵੀ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਗਿਆ ਸੀ ਤਾਂ ਕਿ ਕੋਈ ਵੀ ਵਾਹਨ ਸ਼ੰਭੂ ਟੌਲ ਵੱਲ ਨਾ ਜਾ ਸਕੇ।

ਟਰੈਫਿਕ ਪੁਲੀਸ ਥਾਣੇ ਦੇ ਐਸਐਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਸ਼ੰਭੂ ਟੌਲ ਪਲਾਜ਼ਾ ਤੋਂ ਪਹਿਲਾਂ ਹਾਈਵੇ ਤੱਕ ਲੱਗੇ ਬੈਰੀਕੇਡਜ਼ ਅਤੇ ਪੱਕੇ ਨਾਕੇ ਹਟਾ ਦਿੱਤੇ ਗਏ ਹਨ। ਹੁਣ ਵਾਹਨ ਚਾਲਕ ਸਿੱਧੇ ਫਲਾਈਓਵਰ ਦੇ ਰਸਤੇ ਆ-ਜਾ ਸਕਦੇ ਹਨ। ਉਹ ਜੱਗੀ ਸਿਟੀ ਸੈਂਟਰ ਤੋਂ ਕਾਲਕਾ ਚੌਕ ਫਲਾਈਓਵਰ ਰਾਹੀਂ ਸ਼ੰਭੂ ਟੌਲ ਅਤੇ ਉੱਥੋਂ ਹਿਸਾਰ ਰੋਡ ਹੁੰਦੇ ਹੋਏ ਪੰਜਾਬ ਜਾ ਸਕਣਗੇ। ਇਸੇ ਤਰ੍ਹਾਂ ਉੱਥੋਂ ਚੰਡੀਗੜ੍ਹ ਵੱਲ ਵੀ ਜਾ ਸਕਦੇ ਹਨ।

Advertisement
×