ਫਰੀਦਾਬਾਦ ਪੁਲੀਸ ਨੇ ਅੱਜ ਸਵੇਰ ਤੋਂ ਹੀ ਧੌਜ, ਪੱਲਾ, ਸਰਾਏ ਖਵਾਜ਼ਾ, ਸਿਟੀ ਬੱਲਭਗੜ੍ਹ ਅਤੇ ਸੂਰਜਕੁੰਡ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਹ ਇਲਾਕੇ ਮੁਸਲਿਮ ਬਹੁਤ ਗਿਣਤੀ ਵਾਲੇ ਹਨ।
ਧਾਰਮਿਕ ਸਥਾਨਾਂ, ਕਿਰਾਏਦਾਰਾਂ, ਵਰਤੀਆਂ ਹੋਈਆਂ ਕਾਰਾਂ ਦੇ ਖਰੀਦਦਾਰਾਂ ਅਤੇ ਵੇਚਣ ਵਾਲਿਆਂ, ਸਿਮ ਕਾਰਡ ਵੇਚਣ ਵਾਲਿਆਂ, ਹੋਟਲਾਂ ਅਤੇ ਧਰਮਸ਼ਾਲਾਵਾਂ ਸਮੇਤ ਹੋਰ ਥਾਵਾਂ ’ਤੇ ਜਾਂਚ ਕੀਤੀ ਜਾ ਰਹੀ ਹੈ। ਇਹ ਪ੍ਰਕਿਰਿਆ ਹਾਈ ਅਲਰਟ ਦੇ ਐਲਾਨ ਤੋਂ ਬਾਅਦ ਜਾਰੀ ਹੈ।
‘ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਾਈ ਅਲਰਟ ਦੇ ਕਰਕੇ ਇਹ ਚੌਕਸੀ ਜਾਰੀ ਹੈ ਅਤੇ ਵੱਖ ਵੱਖ ਇਲਾਕਿਆਂ ਵਿੱਚ ਪੁਲੀਸ ਟੀਮਾਂ ਵੱਲੋਂ ਘਰਾਂ, ਹੋਟਲਾਂ ਅਤੇ ਜਨਤਕ ਥਾਵਾਂ ਦੀ ਤਲਾਸ਼ੀ ਲਈ ਗਈ। ਜ਼ਿਕਰਯੋਗ ਹੈ ਕਿ ਫਰੀਦਾਬਾਦ ਦੀ ਇੱਕ ਨਿੱਜੀ ਯੂਨੀਵਰਸਿਟੀ ਦੇ ਡਾਕਟਰਾਂ ਦੀ ਲਾਲ ਕਿਲਾ ਬੰਬ ਧਮਾਕੇ ਵਿੱਚ ਕਥਿਤ ਸ਼ਮੂਲੀਅਤ ਮਗਰੋਂ ਫਰੀਦਾਬਾਦ ਪੁਲੀਸ ਉੱਪਰ ਖਾਸਾ ਦਬਾਅ ਹੋਣ ਕਰਕੇ ਉਹ ਚੌਕਸੀ ਵਰਤ ਰਹੀ ਹੈ। ਸ਼ਹਿਰ ਦੀਆਂ ਹੱਦਾਂ ’ਤੇ ਸ਼ੱਕੀ ਗੱਡੀਆਂ ਦੀ ਅਕਸਰ ਹੀ ਜਾਂਚ ਕੀਤੀ ਜਾਂਦੀ ਹੈ ਪੁਲੀਸ ਦਾ ਖੁਫੀਆ ਤੰਤਰ ਵੀ ਸਰਗਰਮ ਹੋ ਚੁੱਕਾ ਹੈ। ਹਾਲਾਂਕਿ ਤਲਾਸ਼ੀ ਮੁਹਿੰਮ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਪਰ ਪੁਲੀਸ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ।

