ਮ੍ਰਿਤਕ ਦੇਹ ਲੈ ਕੇ ਆ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਤਿੰਨ ਦੀ ਮੌਤ
ਰੋਹਤਕ ਦੇ 152ਡੀ ਫਲਾਈਓਵਰ ’ਤੇ ਖੜ੍ਹੇ ਟਰੱਕ ਨਾਲ ਟਕਰਾਈ ਕਾਰ, ਇਕ ਗੰਭੀਰ ਜ਼ਖ਼ਮੀ
Advertisement
Haryana road accident ਰੋਹਤਕ ਨੇੜੇ ਪਿੰਡ ਖਰਕੜਾ ਨਜ਼ਦੀਕ 152ਡੀ ਫਲਾਈਓਵਰ ਉੱਤੇ ਤੇਜ਼ ਰਫ਼ਤਾਰ ਕਾਰ ਸੜਕ ਕੰਢੇ ਖੜੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਨੁਕਸਾਨੇ ਗਏ ਵਾਹਨ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ।
ਮ੍ਰਿਤਕਾਂ ਦੀ ਪਛਾਣ ਕੀਰਤ(24) ਪੁੱਤਰ ਸੁਰੇਂਦਰ, ਕ੍ਰਿਸ਼ਨਾ (61) ਪਤਨੀ ਰਾਮਧਨ, ਪਿੰਡ ਭਾਗਖੇੜਾ (ਜੀਂਦ) ਅਤੇ ਸਚਿਨ (27) ਪੁੱਤਰ ਦਲਵੀਰ, ਪਿੰਡ ਜਗਸੀ (ਸੋਨੀਪਤ) ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਇਹ ਸਾਰੇ ਜੈਪੁਰ ਤੋਂ ਆਪਣੇ ਰਿਸ਼ਤੇਦਾਰ ਦੀ ਲਾਸ਼ ਲੈ ਕੇ ਪਿੰਡ ਵਾਪਸ ਆ ਰਹੇ ਸਨ ਜਦੋਂ ਇਹ ਦਰਦਨਾਕ ਹਾਦਸਾ ਵਾਪਰਿਆ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Advertisement
Advertisement
Advertisement
×