ਫਰਜ਼ੀ ਡਾਕਟਰ ਗ੍ਰਿਫ਼ਤਾਰ
ਇਥੇ ਸਾਰਨ ਥਾਣਾ ਪੁਲੀਸ ਨੇ ਕੇਸ ਦਰਜ ਕਰਕੇ ਇੱਕ ਫਰਜ਼ੀ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਰਵਤੀਆ ਕਲੋਨੀ ਵਿੱਚ ਫਰਜ਼ੀ ਡਿਗਰੀ ਦੀ ਵਰਤੋਂ ਕਰਕੇ ਕਲੀਨਿਕ ਚਲਾ ਰਿਹਾ ਸੀ। ਇਹ ਸ਼ਿਕਾਇਤ ਸਿਹਤ ਵਿਭਾਗ ਦੇ ਇੱਕ ਮੈਡੀਕਲ ਅਧਿਕਾਰੀ ਮਨਜੀਤ ਸਿੰਘ ਨੇ ਦਰਜ...
Advertisement
ਇਥੇ ਸਾਰਨ ਥਾਣਾ ਪੁਲੀਸ ਨੇ ਕੇਸ ਦਰਜ ਕਰਕੇ ਇੱਕ ਫਰਜ਼ੀ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਰਵਤੀਆ ਕਲੋਨੀ ਵਿੱਚ ਫਰਜ਼ੀ ਡਿਗਰੀ ਦੀ ਵਰਤੋਂ ਕਰਕੇ ਕਲੀਨਿਕ ਚਲਾ ਰਿਹਾ ਸੀ। ਇਹ ਸ਼ਿਕਾਇਤ ਸਿਹਤ ਵਿਭਾਗ ਦੇ ਇੱਕ ਮੈਡੀਕਲ ਅਧਿਕਾਰੀ ਮਨਜੀਤ ਸਿੰਘ ਨੇ ਦਰਜ ਕਰਵਾਈ ਸੀ। ਮੈਡੀਕਲ ਅਫ਼ਸਰ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੋਬਿਨ ਅਹਿਮਦ ਨਾਮ ਦਾ ਇੱਕ ਵਿਅਕਤੀ ਪਰਵਤੀਆ ਕਲੋਨੀ ਦੀ ਲੇਨ ਨੰਬਰ 2 ਵਿੱਚ ਬਿਨਾਂ ਡਾਕਟਰੀ ਡਿਗਰੀ ਦੇ ਇੱਕ ਕਲੀਨਿਕ ਚਲਾ ਰਿਹਾ ਹੈ। ਉਹ ਰੋਜ਼ਾਨਾ 20 ਤੋਂ 30 ਲੋਕਾਂ ਨੂੰ ਦਵਾਈ ਦਿੰਦਾ ਸੀ। ਗਲਤ ਦਵਾਈ ਕਾਰਨ ਮਰੀਜ਼ਾਂ ਦੀ ਸਿਹਤ ਵਿਗੜਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਮਾਮਲੇ ਦੀ ਜਾਂਚ ਲਈ ਟੀਮ ਨੇ ਸਾਰਨ ਪੁਲੀਸ ਸਟੇਸ਼ਨ ਦੇ ਨਾਲ ਮਿਲ ਕੇ ਕਲੀਨਿਕ ’ਤੇ ਛਾਪਾ ਮਾਰਿਆ ਤੇ ਉਸ ਦੀ ਫਰਜ਼ੀ ਡਿਗਰੀਆਂ ਮਿਲਣ ਕਾਰਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
Advertisement
Advertisement
×