ਪੱਤਰ ਪ੍ਰੇਰਕ
ਰਤੀਆ, 28 ਜੂਨ
Advertisement
ਅੱਜ ਫਤਿਹਾਬਾਦ ਦੀ ਨਸ਼ਾ ਮੁਕਤੀ ਟੀਮ ਵੱਲੋਂ ਰਤੀਆ ਖੇਤਰ ਵਿੱਚ ਵਿਸ਼ੇਸ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੁਹਿੰਮ ਦੀ ਅਗਵਾਈ ਏਐੱਸਆਈ ਸੁੰਦਰ ਨੇ ਕੀਤੀ। ਪ੍ਰੋਗਰਾਮ ਦੌਰਾਨ ਨਸ਼ੇ ਦੀ ਲਤ ਵਿੱਚ ਫਸੇ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਸ ਦਿਸ਼ਾ ਵਿੱਚ ਲੋੜੀਂਦੀ ਮਦਦ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ। ਕੁੱਲ 9 ਨਸ਼ਾ ਪੀੜਤਾਂ ਦੀ ਕਾਊਂਸਲਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੂੰ ਮਾਨਸਿਕ ਅਤੇ ਭਾਵਨਾਤਮਕ ਸਹਾਇਤਾ ਦੇ ਨਾਲ-ਨਾਲ ਵਿਹਾਰਕ ਹੱਲ ਵੀ ਸੁਝਾਏ ਗਏ। ਕਾਊਂਸਲਿੰਗ ਉਪਰੰਤ ਪੀੜਤਾਂ ਨੂੰ ਹੋਮਿਓਪੈਥਿਕ ਅਤੇ ਆਯੁਰਵੈਦਿਕ ਨਸ਼ਾ ਛੁਡਾਊ ਦਵਾਈਆਂ ਮੁਫਤ ਵੰਡੀਆਂ ਗਈਆਂ। ਪੁਲੀਸ ਦੀ ਇਹ ਮੁਹਿੰਮ ਨਾ ਸਿਰਫ਼ ਨਸ਼ੇ ਵਿਰੁੱਧ ਲੜਾਈ ਦਾ ਹਿੱਸਾ ਹੈ।
Advertisement
×