ਪੱਤਰ ਪ੍ਰੇਰਕ
ਰਤੀਆ, 8 ਜੁਲਾਈ
ਹਿਊਮਨ ਹੈਲਪਿੰਗ ਹਾਰਟਸ ਸ਼ਾਖਾ ਰਤੀਆ ਨੇ ਕ੍ਰਿਸ਼ਨਾ ਹੋਟਲ ਵਿੱਚ ਸਨਮਾਨ ਸਮਾਰੋਹ ਕਰਵਾਇਆ। ਇਸ ਮੌਕੇ 25 ਸਾਲਾਂ ਤੋਂ ਵੱਧ ਸਮੇਂ ਤੋਂ ਪੱਤਰਕਾਰੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਪੱਤਰਕਾਰਾਂ ਦਾ ਸਨਮਾਨ ਕੀਤਾ ਗਿਆ। ਸ਼ਾਖਾ ਦੇ ਸਲਾਹਕਾਰ ਅਤੇ ਸਟੇਜ ਸੰਚਾਲਨ ਕਰ ਰਹੇ ਕ੍ਰਿਸ਼ਨਾ ਤਨੇਜਾ ਨੇ ਕਿਹਾ ਕਿ ਅੱਜ ਦੇ ਇਸ ਸਨਮਾਨ ਸਮਾਰੋਹ ਵਿੱਚ ਪੱਤਰਕਾਰ ਭੁਵਨੇਸ਼ ਝੰਡਈ, ਧਰਮਿੰਦਰ ਗੋਸਵਾਮੀ, ਕੁਲਭੂਸ਼ਣ ਬਾਂਸਲ, ਰਾਜੇਂਦਰ ਮਿੱਤਲ, ਵਿਪਿਨ ਚਾਵਲਾ, ਨਾਇਬ ਸਿੰਘ ਮੰਡੇਰ, ਅਸ਼ੋਕ ਗਰੋਵਰ, ਤਰਸੇਮ ਸਿੰਗਲਾ ਨੂੰ ਰਾਸ਼ਟਰੀ ਪ੍ਰਧਾਨ ਅਤੇ ਬਲਾਕ ਪ੍ਰਧਾਨ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ਼ਾਖਾ ਦੇ ਰਾਸ਼ਟਰੀ ਪ੍ਰਧਾਨ ਅਸ਼ੋਕ ਚੋਪੜਾ ਨੇ ਕਿਹਾ ਕਿ ਹਿਊਮਨ ਹੈਲਪਿੰਗ ਹਾਰਟਸ ਦੇਸ਼ ਦੇ 140 ਜ਼ਿਲ੍ਹਿਆਂ ਵਿੱਚ ਮਨੁੱਖੀ ਸੇਵਾ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰ ਰਿਹਾ ਹੈ। ਇਹ ਸੰਸਥਾ ਲੋੜਵੰਦ ਲੋਕਾਂ ਦੀ ਮਦਦ ਕਰਕੇ ਅਤੇ ਸਮੇਂ-ਸਮੇਂ ’ਤੇ ਅੱਖਾਂ, ਮੈਡੀਕਲ, ਦੰਦਾਂ ਦੇ ਚੈੱਕ-ਅੱਪ ਕੈਂਪ, ਪ੍ਰਦੂਸ਼ਣ, ਵਾਤਾਵਰਣ ਲਈ ਪੌਦੇ ਲਗਾਉਣ ਦਾ ਕਾਰਜ ਕਰ ਰਹੀ ਹੈ। ਇਸ ਲੜੀ ਤਹਿਤ ਸੰਸਥਾ ਨੇ ਨੇਪਾਲ, ਬ੍ਰਹਮਾ, ਭੂਟਾਨ, ਸ਼੍ਰੀਲੰਕਾ, ਕੈਨੇਡਾ, ਚੀਨ, ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਸ਼ਾਖਾਵਾਂ ਸਥਾਪਿਤ ਕੀਤੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਗਠਨ ਨਾਲ ਜੁੜਨ ਅਤੇ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਵਿੱਚ ਯੋਗਦਾਨ ਪਾਉਣ। ਅਸ਼ੋਕ ਚੋਪੜਾ ਨੇ ਸੰਗਠਨ ਦੇ ਕੰਮ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮੀਡੀਆ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਾਖਾ ਮੈਂਬਰ ਸਤੀਸ਼ ਗਿਲੋਤਰਾ, ਰਮੇਸ਼ ਮਹਿਤਾ, ਦੀਪਕ ਮਿੱਤਲ, ਸਤੀਸ਼ ਚੋਪੜਾ, ਜੀਵਨ ਰਹੇਜਾ, ਰੁਲਦਾ ਸਿੰਘ, ਜਗਤਾਰ ਸਿੰਘ, ਸਤਪਾਲ ਮਾਸਟਰ, ਸਚਿਨ ਮਹਿਤਾ, ਰਵੀ ਕੁਮਾਰ, ਦੀਪਕ ਮਹਿਤਾ, ਬ੍ਰਿਜਲਾਲ ਤਨੇਜਾ, ਦੀਪਕ ਜੋਧਾ, ਗੋਵਿੰਦ ਵਰਮਾ ਅਤੇ ਹੋਰ ਮੈਂਬਰ ਮੌਜੂਦ ਸਨ।