ਗੁਰੂ ਤੇਗ ਬਹਾਦਰ ਨੂੰ ਸਮਰਪਿਤ ਸਮਾਗਮ
ਗੁਰਦੁਆਰਾ ਬਾਉਲੀ ਸਾਹਿਬ, ਪਿਹੋਵਾ ਵਿੱਚ ‘ਹਿੰਦ ਦੀ ਚਾਦਰ’ ਗੁਰੂ ਤੇਗ ਬਹਾਦਰ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਸਹਿਜ ਪਾਠ ਸੰਪੂਰਨਤਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਗੁਰੂ ਨਾਨਕ ਦੇਵ ਅਕੈਡਮੀ...
Advertisement
ਗੁਰਦੁਆਰਾ ਬਾਉਲੀ ਸਾਹਿਬ, ਪਿਹੋਵਾ ਵਿੱਚ ‘ਹਿੰਦ ਦੀ ਚਾਦਰ’ ਗੁਰੂ ਤੇਗ ਬਹਾਦਰ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਸਹਿਜ ਪਾਠ ਸੰਪੂਰਨਤਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਗੁਰੂ ਨਾਨਕ ਦੇਵ ਅਕੈਡਮੀ ਦੇ ਤਕਰੀਬਨ 133 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਵੱਲੋਂ ਬੜੀ ਸ਼ਰਧਾ ਨਾਲ ਗੁਰਬਾਣੀ ਕੀਰਤਨ ਅਤੇ ਸਲੋਕ ਮਹੱਲਾ ਨੌਵਾਂ ਦੇ ਪਾਠ ਦੀ ਸੇਵਾ ਨਿਭਾਈ ਗਈ। ਇਸ ਸਮਾਗਮ ਦਾ ਪ੍ਰਬੰਧ ਸ੍ਰੀ ਸਹਿਜ ਪਾਠ ਲਹਿਰ, ਅੰਮ੍ਰਿਤਸਰ ਵੱਲੋਂ ਸਤਨਾਮ ਸਿੰਘ ਸਲੋਪੂਰੀ ਅਤੇ ਬਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ ਦੇਵ ਅਕੈਡਮੀ ਦੇ ਡਾਇਰੈਕਟਰ ਸੂਰਤ ਸਿੰਘ ਗੁਰਾਇਆ, ਪ੍ਰਿੰਸੀਪਲ ਸ੍ਰੀਮਤੀ ਰਜਿੰਦਰ ਕੌਰ, ਕੁਲਬੀਰ ਸਿੰਘ, ਪਰਮਜੀਤ ਕੌਰ, ਉਮਾ ਰਾਣੀ ਨੇ ਵੀ ਹਾਜ਼ਰੀ ਭਰੀ।
Advertisement
Advertisement
×

