DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਜਲੀ ਕਾਮਿਆਂ ਨੇ ਤਬਾਦਲਾ ਨੀਤੀ ਦੀਆਂ ਕਾਪੀਆਂ ਸਾੜੀਆਂ

ਮੰਗਾਂ ਪੂਰੀਆਂ ਕਰਨ ਦੀ ਮੰਗ; ਫਰਨੀਚਰ ਅਤੇ ਇਮਾਰਤਾਂ ਦੀ ਖਸਤਾ ਹਾਲਤ ਕਾਰਨ ਮੁਲਾਜ਼ਮ ਪ੍ਰੇਸ਼ਾਨ
  • fb
  • twitter
  • whatsapp
  • whatsapp
featured-img featured-img
ਯਮੁਨਾਨਗਰ ਵਿੱਚ ਆਨਲਾਈਨ ਤਬਾਦਲਾ ਨੀਤੀ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਕਾਮੇ।
Advertisement

ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ (ਸਰਵ ਕਰਮਚਾਰੀ ਸੰਘ ਹਰਿਆਣਾ ਨਾਲ ਸਬੰਧਤ) ਨੇ ਹਰਿਆਣਾ ਸਰਕਾਰ ਅਤੇ ਕਾਰਪੋਰੇਸ਼ਨ ਪ੍ਰਬੰਧਨ ਵੱਲੋਂ ਜਾਰੀ ਆਦਰਸ਼ ਆਨਲਾਈਨ ਟਰਾਂਸਫਰ ਨੀਤੀ ਦੇ ਵਿਰੁੱਧ ਥਰਮਲ ਪਾਵਰ, ਮਾਡਲ ਟਾਊਨ, ਸਨਅਤੀ ਖੇਤਰ, ਜੋੜੀਆਂ, ਸਬ ਡਿਵੀਜ਼ਨ ਨੰਬਰ- 1, ਰਾਦੌਰ, ਸਿਟੀ ਸਬ ਯੂਨਿਟ ਅਤੇ ਹੋਰ ਬਿਜਲੀ ਦਫਤਰਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ । ਇਸ ਦੌਰਾਨ ਕਰਮਚਾਰੀਆਂ ਨੇ ਆਨਲਾਈਨ ਤਬਾਦਲਾ ਨੀਤੀ ਦੀਆਂ ਕਾਪੀਆਂ ਸਾੜੀਆਂ। ਵਿਰੋਧ ਪ੍ਰਦਰਸ਼ਨ ਦੀ ਅਗਵਾਈ ਸੂਬਾ ਉਪ ਪ੍ਰਧਾਨ ਮਨਜਿੰਦਰ ਸਿੰਘ, ਸਕੱਤਰ ਰਾਹੁਲ ਨਰਵਾਲ, ਆਡੀਟਰ ਸਤੀਸ਼ ਜਾਂਗੜਾ ਅਤੇ ਸਰਕਲ ਸਕੱਤਰ ਵਿਕਰਮ ਕੰਬੋਜ ਨੇ ਕੀਤੀ । ਸਰਕਲ ਸਕੱਤਰ ਵਿਕਰਮ ਕੰਬੋਜ ਅਤੇ ਹੋਰ ਆਗੂਆਂ ਨੇ ਕਿਹਾ ਕਿ ਬਿਜਲੀ ਨਿਗਮ ਦੇ ਕੰਮ ਦੀ ਪ੍ਰਕਿਰਤੀ ਦੂਜੇ ਵਿਭਾਗਾਂ ਨਾਲੋਂ ਵੱਖਰੀ ਹੈ । ਇੱਥੇ ਕਰਮਚਾਰੀ 24 ਘੰਟੇ ਜੋਖਮ ’ਤੇ ਕੰਮ ਕਰਦੇ ਹਨ ਅਤੇ ਬਾਹਰੀ ਕਮੀਆਂ ਅਤੇ ਹੋਰ ਕਾਰਨਾਂ ਕਰਕੇ, ਕਰਮਚਾਰੀ ਹਰ ਰੋਜ਼ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ । ਉਨ੍ਹਾਂ ਨਿਗਮ ਪ੍ਰਬੰਧਨ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਯੂਨੀਅਨਾਂ ਦੇ ਵਿਰੋਧ ਦੇ ਬਾਵਜੂਦ, ਪ੍ਰਬੰਧਨ ਨੇ ਜਲਦਬਾਜ਼ੀ ਵਿੱਚ ਆਨਲਾਈਨ ਨੀਤੀ ਅਪਣਾਈ ਅਤੇ ਕਲੈਰੀਕਲ ਸਟਾਫ ਨੂੰ 200-200 ਕਿਲੋਮੀਟਰ ਦੂਰ ਤਬਦੀਲ ਕਰ ਦਿੱਤਾ ਅਤੇ ਹੁਣ ਸਰਕਾਰ ਸਾਰੇ ਕਰਮਚਾਰੀਆਂ ਲਈ ਨੀਤੀ ਲਾਗੂ ਕਰਨਾ ਚਾਹੁੰਦੀ ਹੈ। ਸਬ-ਡਿਵੀਜ਼ਨਾਂ ਵਿੱਚ ਬੈਠਣ ਲਈ ਫਰਨੀਚਰ ਅਤੇ ਇਮਾਰਤ ਖਸਤਾ ਹੈ। ਕਰਮਚਾਰੀ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਖਸਤਾ ਹਾਲ ਇਮਾਰਤਾਂ ਵਿੱਚ ਕੰਮ ਕਰ ਰਹੇ ਹਨ । ਇਮਾਰਤ ਦੀਆਂ ਚਾਰਦੀਵਾਰੀਆਂ ਖਸਤਾ ਹਾਲਤ ਵਿੱਚ ਹੋਣ ਕਾਰਨ ਨਿਗਮ ਇੰਚਾਰਜਾਂ ਦਾ ਸਾਮਾਨ ਹਰ ਰੋਜ਼ ਚੋਰੀ ਹੋ ਰਿਹਾ ਹੈ । ਵਿਭਾਗ ਵਿੱਚ ਤਕਨੀਕੀ ਸਟਾਫ ਦੀ ਘਾਟ ਹੈ ਜਿਸ ਕਾਰਨ ਸ਼ਿਕਾਇਤ ਕੇਂਦਰ ਖਾਲੀ ਪਏ ਹਨ। ਤਕਨੀਕੀ ਕਰਮਚਾਰੀਆਂ ਨੂੰ ਪਿਛਲੇ 3 ਸਾਲਾਂ ਤੋਂ ਸੁਰੱਖਿਆ ਉਪਕਰਨ ਨਹੀਂ ਮਿਲ ਰਹੇ।

ਕਾਰਜਕਾਰੀ ਇੰਜਨੀਅਰਾਂ ਦੇ ਦਫ਼ਤਰਾਂ ਅੱਗੇ ਮੁਜ਼ਾਹਰੇ ਕਰਨ ਦਾ ਐਲਾਨ

ਯੂਨੀਅਨ ਆਗੂਆਂ ਨੇ ਕਿਹਾ ਕਿ 5 ਅਗਸਤ ਨੂੰ, ਰਾਜ ਭਰ ਦੇ ਸਾਰੇ ਕਾਰਜਕਾਰੀ ਇੰਜਨੀਅਰਾਂ ਦੇ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਤੋਂ ਬਾਅਦ, ਹਰਿਆਣਾ ਸਰਕਾਰ ਦੇ ਵਧੀਕ ਮੁੱਖ ਸਕੱਤਰ, ਬਿਜਲੀ ਵਿਭਾਗ ਅਤੇ ਬਿਜਲੀ ਮੰਤਰੀ ਅਨਿਲ ਵਿਜ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ ਅਤੇ ਰਾਜ ਕਾਰਜਕਾਰਨੀ ਦੀ ਮੀਟਿੰਗ ਬੁਲਾ ਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ । ਪ੍ਰਦਰਸ਼ਨ ਨੂੰ ਖਜ਼ਾਨਚੀ ਲੋਕੇਸ਼ ਕਾਦਿਆਨ, ਯੂਨਿਟ ਮੁਖੀ ਪਵਨ ਹਾਂਡਾ, ਇਲਮ ਸਿੰਘ, ਅਮੀਰ ਚੰਦ, ਕਰਮਵੀਰ ਸਿੰਘ, ਯੂਨਿਟ ਸਕੱਤਰ ਵਿਜੇ ਪ੍ਰਕਾਸ਼, ਅਮਰ ਪਾਲ, ਪੰਕਜ ਠਾਕੁਰ, ਨਸ਼ੀਨ ਖਾਨ, ਇਸਰਾਨ ਖਾਨ, ਸੰਦੀਪ ਨਰਵਾਲ, ਸੌਰਭ ਨਰਵਾਲ, ਰਵਿੰਦਰ ਸਿੰਘ, ਜ਼ੁਲਫਾਨ ਆਦਿ ਨੇ ਵੀ ਸੰਬੋਧਨ ਕੀਤਾ।

Advertisement

Advertisement
×