ਈਦ-ਉੱਲ-ਅਜ਼ਹਾ: ਨਮਾਜ਼ ਅਦਾ ਕਰਨ ਲਈ ਜਾਮਾ ਮਸਜਿਦ ’ਚ ਵੱਡਾ ਇਕੱਠ
ਨਵੀਂ ਦਿੱਲੀ, 7 ਜੂਨ ਈਦ-ਉੱਲ-ਅਜ਼ਹਾ ਮੌਕੇ ਜਾਮਾ ਮਸਜਿਦ ਵਿੱਚ ਰਵਾਇਤੀ ਪਹਿਰਾਵੇ, ਸ਼ਰਧਾ, ਏਕਤਾ ਤੇ ਜਸ਼ਨ ਦੀ ਭਾਵਨਾ ਵਿੱਚ ਨਮਾਜ਼ ਅਦਾ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋਏ। ਜਿਵੇਂ ਸਵੇਰ ਦੀ ਸ਼ੁਰੂਆਤ ਹੋਈ ਤਾਂ ਨਮਾਜ਼ ਪੜ੍ਹਨ...
Advertisement
ਨਵੀਂ ਦਿੱਲੀ, 7 ਜੂਨ
ਈਦ-ਉੱਲ-ਅਜ਼ਹਾ ਮੌਕੇ ਜਾਮਾ ਮਸਜਿਦ ਵਿੱਚ ਰਵਾਇਤੀ ਪਹਿਰਾਵੇ, ਸ਼ਰਧਾ, ਏਕਤਾ ਤੇ ਜਸ਼ਨ ਦੀ ਭਾਵਨਾ ਵਿੱਚ ਨਮਾਜ਼ ਅਦਾ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋਏ। ਜਿਵੇਂ ਸਵੇਰ ਦੀ ਸ਼ੁਰੂਆਤ ਹੋਈ ਤਾਂ ਨਮਾਜ਼ ਪੜ੍ਹਨ ਲਈ ਇਕੱਠੇ ਹੋਏ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਲਗਾਉਂਦਿਆਂ ਵਧਾਈ ਦਿੱਤੀ। ਇਸ ਦੌਰਾਨ ਜਾਮਾ ਮਸਜਿਦ ਵਿੱਚ ਸੁਰੱਖਿਆ ਵਧਾਈ ਗਈ, ਕਿਉਂਕਿ ਹਜ਼ਾਰਾਂ ਸ਼ਰਧਾਲੂ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਸਨ। ਇਸ ਦੌਰਾਨ ਕੌਮੀ ਰਾਜਧਾਨੀ ਵਿੱਚ ਬਕਰੀਦ ਦੇ ਅਵਸਰ ’ਤੇ ਅੱਜ ਕਈ ਥਾਈਂ ਮਸਜਿਦਾਂ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕੀਤੀ। ਇਸ ਦੌਰਾਨ ਅੱਜ ਜਾਮਾ ਮਸਜਿਦ, ਫ਼ਤੇਹਪੁਰੀ ਮਸਜਿਦ ਅਤੇ ਸੀਲਮਪੁਰ ਓਖਲਾ ਅਤੇ ਨਿਜ਼ਾਮੂਦੀਨ ਆਦਿ ਮਸਜਿਦਾਂ ਵਿੱਚ ਕਾਫ਼ੀ ਭੀੜ ਦੇਖੀ ਗਈ। ਨਮਾਜ਼ ਅਦਾ ਕਰਨ ਮਗਰੋਂ ਲੋਕਾਂ ਨੇ ਇੱਕ ਦੂਜੇ ਦੇ ਗਲ ਲੱਗ ਕੇ ਵਧਾਈ ਦਿੱਤੀ। -ਏਜੰਸੀ
Advertisement
Advertisement