ਚੀਕਾ ਵਿੱਚ ਆੜ੍ਹਤੀ ਦੇ ਟਿਕਾਣਿਆਂ ’ਤੇ ਈਡੀ ਦਾ ਛਾਪਾ
ਪੱਤਰ ਪ੍ਰੇਰਕ ਗੂਹਲਾ ਚੀਕਾ, 18 ਅਗਸਤ ਚੀਕਾ ਸ਼ਹਿਰ ਦੀ ਅਨਾਜ ਮੰਡੀ ਵਿੱਚ ਸ਼ੁੱਕਰਵਾਰ ਨੂੰ ਈਡੀ ਨੇ ਛਾਪਾ ਮਾਰਿਆ। ਇਸ ਦੌਰਾਨ ਈਡੀ ਦੀ ਟੀਮ ਅਨਾਜ ਮੰਡੀ ਵਿੱਚ ਇੱਕ ਆੜ੍ਹਤੀ ਦੇ ਟਿਕਾਣੇ ’ਤੇ ਛਾਪਾ ਮਾਰਿਆ। ਇੱਥੇ ਟੀਮ ਦੇ ਮੈਂਬਰ ਆੜ੍ਹਤੀ ਦੇ ਦਸਤਾਵੇਜ਼...
Advertisement
ਪੱਤਰ ਪ੍ਰੇਰਕ
ਗੂਹਲਾ ਚੀਕਾ, 18 ਅਗਸਤ
Advertisement
ਚੀਕਾ ਸ਼ਹਿਰ ਦੀ ਅਨਾਜ ਮੰਡੀ ਵਿੱਚ ਸ਼ੁੱਕਰਵਾਰ ਨੂੰ ਈਡੀ ਨੇ ਛਾਪਾ ਮਾਰਿਆ। ਇਸ ਦੌਰਾਨ ਈਡੀ ਦੀ ਟੀਮ ਅਨਾਜ ਮੰਡੀ ਵਿੱਚ ਇੱਕ ਆੜ੍ਹਤੀ ਦੇ ਟਿਕਾਣੇ ’ਤੇ ਛਾਪਾ ਮਾਰਿਆ। ਇੱਥੇ ਟੀਮ ਦੇ ਮੈਂਬਰ ਆੜ੍ਹਤੀ ਦੇ ਦਸਤਾਵੇਜ਼ ਖੰਗਾਲ ਰਹੀ ਹੈ। ਖਬਰ ਲਿਖੇ ਜਾਣ ਤੱਕ ਵੀ ਈਡੀ ਵੱਲੋਂ ਆਪਣੀ ਜਾਂਚ ਜਾਰੀ ਸੀ। ਦੱਸਣਯੋਗ ਹੈ ਕਿ ਇਸ ਸਬੰਧੀ ਈਡੀ ਨੇ ਕੋਈ ਵੀ ਗੱਲ ਕਿਸੇ ਵੀ ਮੀਡਿਆ ਕਰਮੀ ਨਾਲ ਸਾਂਝੀ ਨਹੀਂ ਕੀਤੀ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਆੜ੍ਹਤੀ ਦੇ ਟਿਕਾਣਿਆ ’ਤੇ ਇਹ ਛਾਪੇ ਕਰ ਵਿਭਾਗ ਦੇ ਮਾਮਲੇ ਵਿੱਚ ਕੀਤੀ ਗਈ ਗੜਬੜੀ ਕਾਰਨ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਛਾਪਾ ਛੱਜੂ ਰਾਮ ਦੇ ਟਿਕਾਣਿਆਂ ’ਤੇ ਮਾਰਿਆ ਗਿਆ ਹੈ। ਇਸ ਆੜ੍ਹਤੀ ਦਾ ਇੱਕ ਸੋਲਵੇਂਟ ਦਾ ਪਲਾਂਟ, ਸ਼ੈਲਰ ਅਤੇ ਆੜ੍ਹਤ ਦੀ ਦੁਕਾਨ ਹੈ। ਈਡੀ ਦੇ ਸਹਾਇਕ ਨਿਦੇਸ਼ਕ ਵਿਜੇਂਦਰ ਦਲਾਲ ਦੀ ਟੀਮ ਵਿੱਚ ਅਗਵਾਈ ਕਰ ਰਹੇ ਹਨ।
Advertisement
×