ਡੱਬਵਾਲੀ: ਕਾਂਗਰਸ ਦੇ ਅਮਿਤ ਸਿਹਾਗ ਨੇ ਇਨੈਲੋ ਦੇ ਆਦਿੱਤਿਆ ਦੇਵੀ ਲਾਲ ’ਤੇ ਲੀਡ ਬਣਾਈ
ਜਜਪਾ ਦਾ ਦਿਗਵਿਜੇ ਤੀਜੇ ਸਥਾਨ ’ਤੇ ਪਛੜਿਆ
Advertisement
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 8 ਅਕਤੂਬਰ
Advertisement
Haryana Elections Dabwali Constituency: ਡੱਬਵਾਲੀ ਹਲਕੇ ਵਿੱਚ ਗਿਣਤੀ ਦੇ 8ਵੇਂ ਗੇੜ 'ਚ ਕਾਂਗਰਸ ਦੇ ਅਮਿਤ ਸਿਹਾਗ ਨੇ ਆਪਣੇ ਨੇੜਲੇ ਵਿਰੋਧੀ ਇਨੈਲੋ-ਬਸਪਾ ਦੇ ਆਦਿੱਤਿਆ ਦੇਵੀ ਲਾਲ ਤੋਂ 8244 ਵੋਟਾਂ ਦੀ ਲੀਡ ਲੈ ਲਈ ਹੈ। ਉਂਝ ਉਨ੍ਹਾਂ ਦੀ ਲੀਡ ਸੱਤਵੇਂ ਗੇੜ ਨਾਲੋਂ 95 ਵੋਟਾਂ ਘਟੀ ਗਈ ਹੈ।
ਉਨ੍ਹਾਂ ਨੂੰ ਅੱਠਵੇਂ ਗੇੜ ਤੱਕ 30584 ਵੋਟ ਮਿਲੇ ਹਨ। ਇਨੈਲੋ ਦੇ ਅਦਿੱਤਿਆ ਦੇਵੀ ਲਾਲ ਨੂੰ 22340 ਵੋਟ, ਜਜਪਾ ਉਮੀਦਵਾਰ ਦਿਗਵਿਜੇ ਚੌਟਾਲਾ ਨੂੰ 19532 ਵੋਟ, ‘ਆਪ’ ਦੇ ਕੁਲਦੀਪ ਗਦਰਾਣਾ ਨੂੰ 4356 ਵੋਟ ਅਤੇ ਭਾਜਪਾ ਦੇ ਬਲਦੇਵ ਸਿੰਘ ਮਾਂਗੇਆਣਾ ਨੂੰ ਫਿਲਹਾਲ 3727 ਵੋਟ ਮਿਲੇ ਹਨ।
Advertisement
×