ਲੋੜਵੰਦ ਬੱਚਿਆਂ ਨੂੰ ਜਰਸੀਆਂ ਤੇ ਬੂਟ ਵੰਡੇ
ਨਰ ਨਰਾਇਣ ਸੇਵਾ ਸਮਿਤੀ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਗੜ੍ਹ ਵਿੱਚ ਲੋੜਵੰਦ ਬੱਚਿਆਂ ਨੂੰ ਜਰਸੀਆਂ ਤੇ ਬੂਟ ਵੰਡੇ। ਸੀਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਤੋਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਸਕੂਲ ਦੇ ਕੁਝ...
Advertisement
ਨਰ ਨਰਾਇਣ ਸੇਵਾ ਸਮਿਤੀ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਗੜ੍ਹ ਵਿੱਚ ਲੋੜਵੰਦ ਬੱਚਿਆਂ ਨੂੰ ਜਰਸੀਆਂ ਤੇ ਬੂਟ ਵੰਡੇ। ਸੀਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਤੋਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਸਕੂਲ ਦੇ ਕੁਝ ਬੱਚਿਆਂ ਕੋਲ ਬੂਟ, ਜੁਰਾਬਾਂ ਤੇ ਜਰਸੀਆਂ ਨਹੀਂ ਹਨ। ਭਾਟੀਆ ਨੇ ਦੱਸਿਆ ਕਿ ਸਮਿਤੀ ਵਲੋਂ ਹਰ ਸਾਲ ਅਜਿਹੇ ਬੱਚਿਆਂ ਨੂੰ ਬੂਟ ਤੇ ਸਟੇਸ਼ਨਰੀ ਉਪਲਭਦ ਕਰਵਾਈ ਜਾਂਦੀ ਹੈ। ਅੱਜ ਵੀ ਸਮਿਤੀ ਨਾਲ ਜੁੜੇ ਕਿਸੇ ਪਰਿਵਾਰ ਨੇ ਆਪਣੀ ਬੇਟੀ ਦੇ ਜਨਮ ਦਿਨ ’ਤੇ ਭੇਜੇ ਸਹਿਯੋਗ ਨਾਲ 22 ਬੱਚਿਆਂ ਨੂੰ ਬੂਟ ਤੇ ਜਰਸੀਆਂ ਵੰਡੀਆਂ ਗਈਆਂ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸੁਸ਼ਮਾ ਜੁਨੇਜਾ, ਸੰਜੇ ਸ਼ਾਸ਼ਤਰੀ, ਚੰਦਰ ਸ਼ੇਖਰ, ਪ੍ਰਵੀਣ ਵੰਦਨਾ, ਸੋਨੀਆ, ਪੂਨਮ, ਮੁਨੀਸ਼ ਭਾਟੀਆ, ਵਿਨੋਦ ਅਰੋੜਾ, ਸਤਪਾਲ ਭਾਟੀਆ, ਕਰਨੈਲ ਸਿੰਘ, ਪੰਕਜ ਮਿੱਤਲ ਤੇ ਅਭਿਸ਼ੇਕ ਛਾਬੜਾ ਆਦਿ ਹਾਜ਼ਰ ਸਨ।
Advertisement
Advertisement
×

