‘ਧਰਮ ਰੱਖਿਅਕ ਯਾਤਰਾ’13 ਨੂੰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਤੇ ਹੋਰ ਸ਼ਹੀਦਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਧਰਮ ਰੱਖਿਅਕ ਯਾਤਰਾ’ 13 ਨਵੰਬਰ ਸਵੇਰੇ...
Advertisement
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਤੇ ਹੋਰ ਸ਼ਹੀਦਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਧਰਮ ਰੱਖਿਅਕ ਯਾਤਰਾ’ 13 ਨਵੰਬਰ ਸਵੇਰੇ 9 ਵਜੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਆਰੰਭ ਹੋਵੇਗੀ। ਇਹ ਯਾਤਰਾ ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਪਹੁੰਚੇਗੀ, ਜਿੱਥੇ ਸੰਗਤਾਂ ਰਾਤਰੀ ਅਰਾਮ ਕਰਨਗੀਆਂ। ਅਗਲੇ ਦਿਨ 14 ਨਵੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਤੋਂ ਚੱਲ ਕੇ ਇਹ ਯਾਤਰਾ ਅੰਬਾਲਾ ਕੈਂਟ, ਸ਼ਾਹਬਾਦ, ਪਿੱਪਲੀ, ਕੁਰੂਕਸ਼ੇਤਰ, ਤਰਾਵੜੀ, ਕਰਨਾਲ, ਘਰੌਂਡਾ, ਪਾਣੀਪਤ ਟੌਲ, ਸਮਾਲਖਾਂ, ਸੋਨੀਪਤ, ਕੁੰਡਲੀ, ਸਿੰਘੂ ਬਾਰਡਰ, ਬਾਈਪਾਸ, ਲਿਬਾਸਪੁਰ ਤੇ ਗੁਰਦੁਆਰਾ ਮਜਨੂੰ ਕਾ ਟਿਲਾ ਸਾਹਿਬ ਤੋਂ ਹੁੰਦੀ ਹੋਈ ਗੁਰਦੁਆਰਾ ਸੀਸ ਗੰਜ ਸਾਹਿਬ, ਚਾਂਦਨੀ ਚੌਕ, ਦਿੱਲੀ ਪਹੁੰਚੇਗੀ।
Advertisement
Advertisement
×

