ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰੀ ਮੀਂਹ ਦੇ ਬਾਵਜੂਦ ਕਿਤੇ ਪਾਣੀ ਨਹੀਂ ਖੜ੍ਹਿਆ: ਮੁੱਖ ਮੰਤਰੀ

ਰੇਖਾ ਗੁਪਤਾ ਨੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ
Advertisement

ਨਵੀਂ ਦਿੱਲੀ, 10 ਜੁਲਾਈ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਭਾਰੀ ਬਾਰਿਸ਼ ਦੇ ਬਾਵਜੂਦ ਕੌਮੀ ਰਾਜਧਾਨੀ ਵਿੱਚ ਕਿਤੇ ਪਾਣੀ ਭਰਨ ਦੀ ਸਥਿਤੀ ਪੈਦਾ ਨਹੀਂ ਹੋਈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਕੁੱਝ ਖੇਤਰਾਂ ਵਿੱਚ ਸਮੱਸਿਆਵਾਂ ਦੇ ਹੱਲ ਲਈ ਸਖ਼ਤ ਮਿਹਨਤ ਕਰ ਰਹੀ ਹੈ। ਉਨ੍ਹਾਂ ਇਹ ਪ੍ਰਗਟਾਵਾ ਇੱਥੇ ਦੱਖਣੀ ਦਿੱਲੀ ਦੇ ਅਧਚੀਨੀ ਪਿੰਡ ਵਿੱਚ ਉਪ ਰਾਜਪਾਲ ਬੀਕੇ ਸਕਸੈਨਾ ਨਾਲ ਡੀਡੀਏ (ਦਿੱਲੀ ਵਿਕਾਸ ਅਥਾਰਿਟੀ) ਵਿੱਚ ਲਾਇਬ੍ਰੇਰੀ ਦਾ ਉਦਘਾਟਨ ਕਰਨ ਮਗਰੋਂ ਕੀਤਾ। ਇਸ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਨੇ ਇੱਕ ਨਵੀਂ ਯਾਤਰਾ ਸ਼ੁਰੂ ਕੀਤੀ ਹੈ। ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਅਸੀਂ ਬਾਰਾਪੁਲਾ, ਕੁਸ਼ਕ ਡਰੇਨ ਅਤੇ ਮਿੰਟੋ ਬ੍ਰਿਜ ਦਾ ਕਈ ਵਾਰ ਜਾਇਜ਼ਾ ਲਿਆ। ਭਾਰੀ ਬਾਰਿਸ਼ ਦੇ ਬਾਵਜੂਦ ਰਾਜਧਾਨੀ ਵਿੱਚ ਕਿਤੇ ਪਾਣੀ ਨਹੀਂ ਖੜ੍ਹਿਆ ਹੋਇਆ, ਜੋ ਪਹਿਲਾਂ ਆਮ ਗੱਲ ਸੀ। ਇਸ ਵਾਰ ਅਜਿਹੀ ਕੋਈ ਗੱਲ ਨਹੀਂ ਹੋਈ। ਆਈਟੀਓ ਅਤੇ ਬਾਰਾਪੁਲਾ ਵਿੱਚ ਆਵਾਜਾਈ ਵਿੱਚ ਮੀਂਹ ਦੌਰਾਨ ਕੋਈ ਵਿਘਨ ਨਹੀਂ ਪਿਆ। ਉਨ੍ਹਾਂ ਕਿਹਾ ਕਿ ਸਰਕਾਰ ਕੁੱਝ ਖੇਤਰਾਂ ਵਿੱਚ ਸਥਿਤੀ ਸੁਧਾਰਨ ਸਬੰਧੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਕੁਝ ਅਜਿਹੇ ਖੇਤਰ ਹਨ, ਜਿੱਥੇ ਜਲਦੀ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਸਾਲ ਬਾਰਿਸ਼ ਦੌਰਾਨ ਇਸ ਨਾਲੋਂ ਵੀ ਸਥਿਤੀ ਵਧੀਆ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਲਈ ਹੁਣ ਤੋਂ ਹੀ ਮਿਹਨਤ ਕਰ ਰਹੀ ਹੈ। -ਪੀਟੀਆਈ

Advertisement

Advertisement