ਕੈਂਪ ਦੌਰਾਨ 155 ਬੱਚਿਆਂ ਦੇ ਦੰਦਾਂ ਦੀ ਜਾਂਚ
ਸਤਨਾਮ ਸਿੰਘ
ਰੋਟਰੀ ਕਲੱਬ ਦੇ ਸਹਿਯੋਗ ਨਾਲ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿਹਤ ਦੇ ਪ੍ਰਤੀ ਜਾਗਰੂਕਤਾ ਵਧਾਉਣ ਲਈ ਇਕ ਰੋਜ਼ਾ ਦੰਦਾ ਦਾ ਚੈਕਅੱਪ ਕੈਂਪ ਲਾਇਆ ਗਿਆ। ਇਸ ਵਿਚ ਤੀਜੀ ਜਮਾਤ ਤੋਂ ਲੈ ਕੇ ਪੰਜਵੀਂ ਤੰਕ ਦੇ 155 ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਕੈਂਪ ਦੀ ਸ਼ੁਰੂਆਤ ਰੋਟਰੀ ਕਲੱਬ ਦੇ ਪ੍ਰਧਾਨ ਡਾ. ਆਰਐੱਸ ਘੁੰਮਣ ਨੇ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਦਾ ਉਦੇਸ਼ ਹੈ ਕਿ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਦੰਦਾਂ ਦੀ ਸਹੀ ਦੇਖਭਾਲ ਕਰਨ ਲਈ ਜਾਗਰੂਕ ਕਰਨਾ ਹੈ। ਪ੍ਰਾਜੈਕਟ ਦੇ ਚੇਅਰਮੈਨ ਤੇ ਦੰਦਾਂ ਦੇ ਡਾਕਟਰ ਉਮੇਸ਼ ਗੁਪਤਾ ਤੇ ਉਨ੍ਹਾਂ ਦੀ ਟੀਮ ਨੇ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਦੰਦਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ ਤੇ ਦੰਦਾਂ ਨੂੰ ਸੁਰੱਖਿਅਤ ਰੱਖਣ ਦੇ ਉਪਾਅ ਦੱਸੇ। ਇਸ ਮੌਕੇ ਰੋਟਰੀ ਦੇ ਮੁੱਖ ਸਲਾਹਕਾਰ ਰਾਜ ਕੁਮਾਰ ਗਰਗ, ਸਹਾਇਕ ਗਵਰਨਰ ਡਾ. ਐੱਸਐੱਸ ਆਹੂੁਜਾ, ਵਰਿੰਦਰ ਠੁਕਰਾਲ, ਸਕੂਲ ਪ੍ਰਬੰਧਕ ਮਨੋਜ ਭਸੀਨ, ਮੀਤ ਪ੍ਰਿੰਸੀਪਲ ਸਤਬੀਰ ਸਿੰਘ, ਸੰਜੇ ਬਠਲਾ, ਅਰੁਣਾ ਰਾਣੀ, ਪੂਜਾ, ਊਸ਼ਾ ਗਾਬਾ, ਸਮਰਿਤੀ, ਵਨਿਤਾ, ਮੀਨਾ ਕਵਾਤਰਾ, ਇਸ਼ੂ ਭਾਟੀਆ, ਮੋਨਿਕਾ, ਰਾਜ ਵਿੰਦਰ ਕੌਰ ਮੌਜੂਦ ਸਨ।
ਰਤੀਆ ਵਿੱਚ ਕੈਂਪ ਦੌਰਾਨ 52 ਵਿਅਕਤੀਆਂ ਵੱਲੋਂ ਖ਼ੂਨਦਾਨ
ਰਤੀਆ (ਕੁਲਭੂਸ਼ਨ ਕੁਮਾਰ ਬਾਂਸਲ): ਭਾਰਤ ਵਿਕਾਸ ਪਰਿਸ਼ਦ ਸ਼ਾਖਾ ਰਤੀਆ ਵੱਲੋਂ ਐੱਸਐੱਸ ਜੈਨ ਸਭਾ ਦੇ ਸਹਿਯੋਗ ਨਾਲ ਮੰਗਲਮ ਬਲੱਡ ਬੈਂਕ ਫਤਿਹਾਬਾਦ ਰਾਹੀਂ 16ਵਾਂ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਅੰਕਿਤ ਸਿੰਗਲਾ ਆਏ ਅਤੇ ਉਨ੍ਹਾਂ ਦੇ ਭਰਾ ਕਪਿਲ ਸਿੰਗਲਾ ਵੀ ਉਨ੍ਹਾਂ ਦੇ ਨਾਲ ਆਏ। ਇਸ ਮੌਕੇ ਐੱਸਐੱਸ ਜੈਨ ਸਭਾ ਦੇ ਪ੍ਰਧਾਨ ਸੰਜੀਵ ਜਿੰਦਲ ਦੀ ਸਮੁੱਚੀ ਟੀਮ ਦੇ ਨਾਲ ਭਾਰਤ ਵਿਕਾਸ ਪਰਿਸ਼ਦ ਰਤੀਆ ਸ਼ਾਖਾ ਦੇ ਚੇਅਰਮੈਨ ਡਾ. ਨਰੇਸ਼ ਗੋਇਲ, ਪ੍ਰਧਾਨ ਰਾਜ ਕੁਮਾਰ ਸਿੰਗਲਾ, ਸਕੱਤਰ ਲੋਕੇਸ਼ ਖੁਰਾਣਾ, ਵਿੱਤ ਸਕੱਤਰ ਸੌਰਵ ਗੋਇਲ, ਐਕਟੀਵਿਟੀ ਕੋਆਰਡੀਨੇਟਰ ਸੰਸਕਾਰ ਪ੍ਰੇਮ ਬਾਂਸਲ, ਐਕਟੀਵਿਟੀ ਕੋਆਰਡੀਨੇਟਰ ਸੰਪਰਕ ਪ੍ਰਵੀਨ ਤਨੇਜਾ, ਮਹਿਲਾ ਐਕਟੀਵਿਟੀ ਕੋਆਰਡੀਨੇਟਰ ਮਲਿਕ ਚਰਿੱਤਰਪਾਲ ਜੈਨਪਾਲ, ਡਾ. ਸੇਠੀ, ਵਿਪਨ ਬਾਂਸਲ ਪਿੰਟੂ, ਅਸ਼ਵਨੀ ਗਰਗ, ਮਨੋਜ ਗੁਪਤਾ, ਸੁਸ਼ੀਲ ਜੈਨ, ਰਮੇਸ਼ ਤਨੇਜਾ, ਸੰਦੀਪ ਜੈਨ ਹਾਜ਼ਰ ਸਨ। ਕੈਂਪ ਦੌਰਾਨ 52 ਯੂਨਿਟ ਖੂਨਦਾਨ ਕੀਤਾ ਗਿਆ।