ਪੱਤਰ ਪ੍ਰੇਰਕਸੁਨਾਮ ਉਧਮ ਸਿੰਘ ਵਾਲਾ, 19 ਅਪਰੈਲਇੱਥੇ ਲਿਟਲ ਸਟਾਰਜ਼ ਪਬਲਿਕ ਸਕੂਲ ਵਿੱਚ ਬੱਚਿਆਂ ਦੇ ਦੰਦਾਂ ਦੀ ਜਾਂਚ ਲਈ ਗੁਰੂ ਨਾਨਕ ਦੇਵ ਡੈਂਟਲ ਕਾਲਜ ਸੁਨਾਮ ਦੀ ਟੀਮ ਵੱਲੋਂ ਮੈਡੀਕਲ ਕੈਂਪ ਲਾਇਆ ਗਿਆ। ਡੈਂਟਲ ਕਾਲਜ ਦੀ ਟੀਮ ਨੇ ਬੱਚਿਆਂ ਨੂੰ ਆਪਣੇ ਦੰਦਾਂ ਦੇ ਰੋਜ਼ਾਨਾ ਸਾਂਭ ਸੰਭਾਲ, ਸਫਾਈ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਬੱਚਿਆਂ ਨੂੰ ਮੁਫਤ ਟੁੱਥ ਪੇਸਟ ਅਤੇ ਬੁਰਸ਼ ਵੀ ਮੁਹੱਈਆ ਕਰਵਾਏ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਸੁਖਵਿੰਦਰ ਸਿੰਘ ਬਰਾੜ, ਕਰਮਜੀਤ ਕੌਰ ਤੇ ਪ੍ਰਿੰਸੀਪਲ ਅੰਜਨਾ ਸ਼ਰਮਾ ਆਦਿ ਹਾਜ਼ਰ ਸਨ। ਸੰਸਥਾ ਵੱਲੋਂ ਸਮੁੱਚੀ ਡਾਕਟਰੀ ਟੀਮ ਦਾ ਧੰਨਵਾਦ ਕੀਤਾ ਗਿਆ।