ਗਮਾਡਾ ਦਫ਼ਤਰ ਸਾਹਮਣੇ ਪ੍ਰਦਰਸ਼ਨ 22 ਨੂੰ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 10 ਜੁਲਾਈ
ਮੁਹਾਲੀ ਦੇ ਸੈਕਟਰ 76 ਤੋਂ 80 ਇਨਹਾਸਮੈਂਟ ਸੰਘਰਸ਼ ਕਮੇਟੀ ਵਿੱਚ ਸ਼ਾਮਲ ਵੈਲਫ਼ੇਅਰ ਐਸੋਸੀਏਸ਼ਨਾਂ ਦੀ ਮੀਟਿੰਗ ਸੈਕਟਰ 79 ਦੇ ਪਾਰਕ ਵਿਚ ਹੋਈ। ਇਸ ਮੌਕੇ ਸੈਕਟਰ 77 ਦੇ ਪ੍ਰਧਾਨ ਜਰਨੈਲ ਸਿੰਘ, ਸੈਕਟਰ 78 ਦੀ ਪ੍ਰਧਾਨ ਕ੍ਰਿਸ਼ਨਾ ਮਿੱਤੂ, ਮੇਜਰ ਸਿੰਘ, ਸੈਕਟਰ 79 ਦੇ ਪ੍ਰਧਾਨ ਹਰਦਿਆਲ ਚੰਦ ਬਡਬਰ, ਐਮਪੀ ਸਿੰਘ, ਸੈਕਟਰ 80 ਦੇ ਸੀਨੀਅਰ ਮੀਤ ਪ੍ਰਧਾਨ ਭਗਵੰਤ ਸਿੰਘ ਗਿੱਲ, ਅਵਤਾਰ ਸਿੰਘ, ਨਵਜੋਤ ਸਿੰਘ ਬਾਛਲ ਅਤੇ ਕੌਂਸਲਰ ਹਰਜੀਤ ਸਿੰਘ ਭੋਲੂ ਦੀ ਅਗਵਾਈ ਹੇਠ ਹੋਈ। ਕਮੇਟੀ ਦੇ ਕਨਵੀਨਰ ਕਰਮ ਸਿੰਘ ਧਨੋਆ ਨੇ ਦੱਸਿਆ ਕਿ ਮੀਟਿੰਗ ਵਿੱਚ ਗਮਾਡਾ ਵੱਲੋਂ ਸਬੰਧਿਤ ਸੈਕਟਰਾਂ ਦੇ ਪਲਾਟ ਮਾਲਕਾਂ ਉੱਤੇ ਪਾਏ ਇਨਹਾਂਸਮੈਂਟ ਵਿਚ ਐਲਾਨੀ ਗਈ ਛੋਟ ਸਬੰਧੀ ਕਈਂ ਮਹੀਨੇ ਹੋਣ ਦੇ ਬਾਵਜੂਦ ਨੋਟੀਫ਼ਿਕੇਸ਼ਨ ਜਾਰੀ ਨਾ ਹੋਣ ਦਾ ਮਾਮਲਾ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਵਾਅਦਿਆਂ ਨੂੰ ਅਮਲੀ ਰੂਪ ਨਾ ਮਿਲਣ ਕਾਰਨ 22 ਜੁਲਾਈ ਨੂੰ ਸਬੰਧਿਤ ਸੈਕਟਰਾਂ ਦੇ ਪਲਾਟ ਮਾਲਕਾਂ ਵੱਲੋਂ ਰੋਸ ਮੁਜਾਹਰਾ ਕਰਨ ਅਤੇ ਸੰਕੇਤਕ ਤੌਰ ਤੇ ਲਾਰਿਆਂ ਦੀ ਪੰਡ ਫੂਕਣ ਦਾ ਫੈਸਲਾ ਲਿਆ ਗਿਆ।