ਰੇਲ ਗੱਡੀ ਹੇਠ ਆਉਣ ਕਾਰਨ ਮੌਤ
ਪੱਤਰ ਪ੍ਰੇਰਕ ਫਰੀਦਾਬਾਦ, 25 ਜੂਨ ਇੱਥੇ ਰੇਲ ਗੱਡੀ ਹੇਠ ਆਉਣ ਨਾਨ ਇੱਕ ਸੇਵਾਮੁਕਤ ਸਿਪਾਹੀ ਦੀ ਮੌਤ ਹੋ ਗਈ। ਮ੍ਰਿਤਕ ਰਾਜਿੰਦਰ ਭਾਟੀ ਭੀਮਸੇਨ ਕਲੋਨੀ ਦਾ ਰਹਿਣ ਵਾਲਾ ਸੀ। ਉਹ ਮੂਲ ਰੂਪ ਵਿੱਚ ਛਾਇਆਂਸਾ ਪਿੰਡ ਦਾ ਵਾਸੀ ਸੀ। ਰਾਜਿੰਦਰ ਆਪਣੇ ਘਰ ਤੋਂ...
Advertisement
ਪੱਤਰ ਪ੍ਰੇਰਕ
ਫਰੀਦਾਬਾਦ, 25 ਜੂਨ
Advertisement
ਇੱਥੇ ਰੇਲ ਗੱਡੀ ਹੇਠ ਆਉਣ ਨਾਨ ਇੱਕ ਸੇਵਾਮੁਕਤ ਸਿਪਾਹੀ ਦੀ ਮੌਤ ਹੋ ਗਈ। ਮ੍ਰਿਤਕ ਰਾਜਿੰਦਰ ਭਾਟੀ ਭੀਮਸੇਨ ਕਲੋਨੀ ਦਾ ਰਹਿਣ ਵਾਲਾ ਸੀ। ਉਹ ਮੂਲ ਰੂਪ ਵਿੱਚ ਛਾਇਆਂਸਾ ਪਿੰਡ ਦਾ ਵਾਸੀ ਸੀ। ਰਾਜਿੰਦਰ ਆਪਣੇ ਘਰ ਤੋਂ ਬੱਲਭਗੜ੍ਹ ਰੇਲਵੇ ਸਟੇਸ਼ਨ ਲਈ ਦਿੱਲੀ ਜਾਣ ਵਾਲੀ ਰੇਲਗੱਡੀ ਫੜਨ ਲਈ ਗਿਆ ਸੀ। ਜੀਆਰਪੀ ਚੌਕੀ ਇੰਚਾਰਜ ਨੇ ਦੱਸਿਆ ਕਿ ਸੇਵਾਮੁਕਤ ਸਿਪਾਹੀ ਰਾਜਿੰਦਰ ਪਹਿਲਾਂ ਪਲੇਟਫਾਰਮ ਨੰਬਰ ਚਾਰ ’ਤੇ ਬੈਠਾ ਸੀ। ਜਿਵੇਂ ਹੀ 64055 ਪਲਵਲ ਗਾਜ਼ੀਆਬਾਦ ਸ਼ਟਲ ਪਲੇਟਫਾਰਮ ਨੰਬਰ ਤਿੰਨ ‘ਤੇ ਪਹੁੰਚੀ, ਮ੍ਰਿਤਕ ਨੇ ਪਟੜੀ ਪਾਰ ਕਰਨੀ ਸ਼ੁਰੂ ਕਰ ਦਿੱਤੀ, ਇਸੇ ਦੌਰਾਨ ਮਥੁਰਾ ਵੱਲ ਜਾ ਰਹੀ ਗਤੀਮਾਨ ਐਕਸਪ੍ਰੈੱਸ ਦੂਜੇ ਪਾਸਿਓਂ ਆ ਗਈ। ਉਸ ਦਾ ਹੱਥ ਇੰਜਣ ਵਿੱਚ ਫਸ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਪਤਾ ਲੱਗਣ ’ਤੇ ਲੋਕੋ ਪਾਇਲਟ ਨੇ ਰੇਲ ਨੂੰ ਲਗਪਗ 300 ਮੀਟਰ ਅੱਗੇ ਰੋਕ ਦਿੱਤਾ ਅਤੇ ਰੇਲਵੇ ਅਧਿਕਾਰੀਆਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।
Advertisement
×