ਸਾਈਬਰ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਸੀ ਐੱਸ ਸੀ ਏ ਚੈਪਟਰ ਮੂਨਲਾਈਟ ਵੱਲੋਂ ਸੈਂਟਰਲ ਡਿਟੈਕਟਿਵ ਟਰੇਨਿੰਗ ਇੰਸਟੀਚਿਊਟ ਸੈਕਟਰ 36-ਏ ਵਿੱਚ ਸਾਈਬਰ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਬਿਊਰੋ ਆਫ ਪੁਲੀਸ ਰਿਸਰਚ ਐਂਡ ਡਿਵੈੱਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਦਾ ਮਕਸਦ ਬਜ਼ੁਰਗ ਨਾਗਰਿਕਾਂ ਨੂੰ ਡਿਜ਼ੀਟਲ ਦੁਨੀਆ ਵਿੱਚ...
ਸੀ ਐੱਸ ਸੀ ਏ ਚੈਪਟਰ ਮੂਨਲਾਈਟ ਵੱਲੋਂ ਸੈਂਟਰਲ ਡਿਟੈਕਟਿਵ ਟਰੇਨਿੰਗ ਇੰਸਟੀਚਿਊਟ ਸੈਕਟਰ 36-ਏ ਵਿੱਚ ਸਾਈਬਰ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਬਿਊਰੋ ਆਫ ਪੁਲੀਸ ਰਿਸਰਚ ਐਂਡ ਡਿਵੈੱਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਦਾ ਮਕਸਦ ਬਜ਼ੁਰਗ ਨਾਗਰਿਕਾਂ ਨੂੰ ਡਿਜ਼ੀਟਲ ਦੁਨੀਆ ਵਿੱਚ ਸੁਰੱਖਿਅਤ ਰਹਿਣ ਲਈ ਲੋੜੀਂਦੇ ਗਿਆਨ ਨਾਲ ਲੈਸ ਕਰਨਾ ਸੀ। ਸੰਸਥਾ ਦੇ ਚੈਪਟਰ ਹੈੱਡ ਰਘਬੀਰ ਸਿੰਘ ਨੇ ਦੱਸਿਆ ਕਿ ਤਿੰਨ ਘੰਟਿਆਂ ਦੇ ਇਸ ਇੰਟਰੈਕਟਿਵ ਸੈਸ਼ਨ ਵਿੱਚ ਨਵੀਆਂ ਸਾਈਬਰ ਚੁਣੌਤੀਆਂ, ਸੀਨੀਅਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਵੱਖ-ਵੱਖ ਠੱਗੀ ਦੀਆਂ ਤਕਨੀਕਾਂ ਅਤੇ ਆਨਲਾਈਨ ਸੁਰੱਖਿਆ ਲਈ ਅਮਲੀ ਅਤੇ ਸੌਖੇ ਢੰਗਾਂ ਬਾਰੇ ਜਾਣਕਾਰੀ ਦਿੱਤੀ ਗਈ। ਸੀ ਡੀ ਟੀ ਆਈ ਦੇ ਮਾਹਿਰ ਗੁਰਚਰਨ ਸਿੰਘ ਨੇ ਹਕੀਕਤੀ ਮਾਮਲਿਆਂ, ਲਾਈਵ ਡੈਮੋਜ਼ ਅਤੇ ਸਧਾਰਨ ਢੰਗ ਤਰੀਕਿਆਂ ਰਾਹੀਂ ਡਿਜ਼ੀਟਲ ਅਰੈਸਟ, ਵਿੱਤੀ ਧੋਖਾਧੜੀ ਅਤੇ ਹੋਰ ਸਾਈਬਰ ਖ਼ਤਰਿਆਂ ਤੋਂ ਬਚਾਅ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ। ਚੈਪਟਰ ਮੂਨਲਾਈਟ ਨੇ ਸੀ ਡੀ ਟੀ ਆਈ ਦੇ ਡਾਇਰੈਕਟਰ ਡਾ. ਕੁਲਵੰਤ ਸਿੰਘ ਅਤੇ ਫੈਕਲਟੀ ਦਾ ਧੰਨਵਾਦ ਕੀਤਾ।

