Crime News: ਆਂਗਨਵਾੜੀ ਸੈਂਟਰ ਵਿੱਚੋਂ ਅਨਾਜ ਤੇ ਨਕਦੀ ਲੁੱਟੀ
ਗੁਰਦੀਪ ਸਿੰਘ ਭੱਟੀ ਟੋਹਾਣਾ, 20 ਨਵੰਬਰ ਦੇਸ਼ ਦੀ ਹਾਲਤ ਇਹ ਹੋ ਗਈ ਹੈ ਕਿ ਕਥਿਤ ਨਸ਼ੇੜੀਆਂ ਨੇ ਆਂਗਨਵਾੜੀ ਸੈਂਟਰਾਂ ਵਿਚੋਂ ਛੋਟੇ-ਛੋਟੇ ਬੱਚਿਆਂ ਨੂੰ ਦਿੱਤੇ ਜਾਂਦੇ ਅਨਾਜ ਤੱਕ ਦੀ ਲੁੱਟ-ਖੋਹ ਸ਼ੁਰੂ ਕਰ ਦਿੱਤੀ ਹੈ। ਅਜਿਹੀ ਘਟਨਾ ਜਾਖਲ ਦੀ ਬੱਬਰਾਂ ਰੋਡ ’ਤੇ...
Advertisement
ਗੁਰਦੀਪ ਸਿੰਘ ਭੱਟੀ
Advertisement
ਟੋਹਾਣਾ, 20 ਨਵੰਬਰ
ਦੇਸ਼ ਦੀ ਹਾਲਤ ਇਹ ਹੋ ਗਈ ਹੈ ਕਿ ਕਥਿਤ ਨਸ਼ੇੜੀਆਂ ਨੇ ਆਂਗਨਵਾੜੀ ਸੈਂਟਰਾਂ ਵਿਚੋਂ ਛੋਟੇ-ਛੋਟੇ ਬੱਚਿਆਂ ਨੂੰ ਦਿੱਤੇ ਜਾਂਦੇ ਅਨਾਜ ਤੱਕ ਦੀ ਲੁੱਟ-ਖੋਹ ਸ਼ੁਰੂ ਕਰ ਦਿੱਤੀ ਹੈ। ਅਜਿਹੀ ਘਟਨਾ ਜਾਖਲ ਦੀ ਬੱਬਰਾਂ ਰੋਡ ’ਤੇ ਸਥਿਤ ਇਕ ਆਂਗਨਵਾੜੀ ਸੈਂਟਰ ਵਿਚ ਵਾਪਰੀ, ਜਿਥੇ ਦੋ ਲੁਟੇਰਿਆਂ ਨੇ ਮਹਿਲਾ ਕਰਮਚਾਰੀਆਂ ਨੂੰ ਕਮਰੇ ਵਿਚ ਬੰਦ ਕਰ ਕੇ ਨਕਦੀ ਅਤੇ ਅਨਾਜ ਲੁੱਟ ਲਿਆ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ’ਤੇ ਪੁਜੀ। ਆਂਗਨਵਾੜੀ ਵਰਕਰ ਮੀਨਾ ਰਾਣੀ ਮੁਤਾਬਕ ਸਵੇਰੇ 9.30 ਵਜੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨ ਦਾਖਲ ਹੋਏ ਤੇ ਉਨ੍ਹਾਂ ਨੇ ਆਉਂਦਿਆਂ ਹੀ ਗੇਟ ਬੰਦ ਬੰਦ ਕਰ ਦਿਤੇ। ਉਸ ਦੀ ਸਹਾਇਕ ਸਰੋਜ ਅੰਦਰ ਕੰਮ ਕਰ ਰਹੀ ਸੀ।
ਲੁਟੇਰਿਆਂ ਨੇ ਆਉਂਦਿਆਂ ਹੀ ਕਾਊਂਟਰ ’ਤੇ ਪਈ ਇਕ ਹਜ਼ਾਰ ਰੁਪਏ ਦੀ ਰਕਮ ਸਮੇਟ ਲਈ ਅਤੇ ਦੂਜੇ ਲੁਟੇਰੇ ਨੇ ਚੌਲਾਂ ਤੇ ਕਣਕ ਦੇ ਥੈਲੇ ਚੁੱਕ ਕੇ ਮੋਟਰਸਾਈਕਲ ਤੇ ਰੱਖ ਲਏ ਅਤੇ ਫ਼ਰਾਰ ਹੋ ਗਏ। ਪੁਲੀਸ ਵੱਲੋਂ ਵਾਰਦਾਤ ਵਾਲੀ ਥਾਂ ਦੇ ਨਾਲ਼ ਲਗਦੇ ਬਾਜ਼ਾਰਾਂ ਵਿਚਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
×