Crime Case: 2 ਭਰਾਵਾਂ ਦੇ ਕਤਲ ਕੇਸ ’ਚ 4 ਭਰਾਵਾਂ ਸਣੇ 8 ਨੂੰ ਉਮਰ ਕੈਦ
ਘਰ ’ਚ ਦਾਖ਼ਲ ਹੋ ਕੇ ਕੀਤਾ ਗਿਆ ਸੀ ਕਤਲ; ਅਦਾਲਤ ਨੇ ਮੁਲਜ਼ਮਾਂ ਨੂੰ 31-31 ਹਜ਼ਾਰ ਜੁਰਮਾਨਾ ਵੀ ਕੀਤਾ
Advertisement
ਗੁਰਦੀਪ ਸਿੰਘ ਭੱਟੀ
ਟੋਹਾਣਾ, 30 ਨਵੰਬਰ
Advertisement
ਪਿੰਡ ਰੋਸ਼ਨ ਖੇੜਾ ਦੇ ਦੋ ਪਰਿਵਾਰਾਂ ਦੀ ਪੁਰਾਣੀ ਰੰਜਿਸ਼ ਕਾਰਨ ਦੋ ਭਰਾਵਾਂ ਬਲਜੀਤ ਤੇ ਦਲਬੀਰ ਦੇ ਹੋਏ ਕਤਲ ਦੇ ਮਾਮਲੇ ਵਿਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਗਗਨਦੀਪ ਸਿੰਘ ਦੀ ਅਦਾਲਤ ਨੇ 8 ਮੁਲਜ਼ਮਾਂ ਨੂੰ ਉਮਰ ਕੈਦ ਤੇ 31-31 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਦੋਵੇਂ ਭਰਾਵਾਂ ਦਾ ਇਹ ਕਤਲ 27 ਜੁਲਾਈ, 2016 ਨੂੰ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਕੇ ਕੀਤਾ ਗਿਆ ਸੀ।
ਦੋਸ਼ੀਆਂ ਵਿਚ ਚਾਰ ਸਕੇ ਭਰਾ ਅਜਮੇਰ, ਕੁਲਬੀਰ, ਵਿਰੇਂਦਰ ਤੇ ਸਮੁੰਦਰ ਤੋਂ ਇਲਾਵਾ ਦੋ ਹੋਰ ਸਕੇ ਭਰਾ ਬੇਧੜਕ ਤੇ ਦਲਬੀਰ ਅਤੇ ਉਨ੍ਹਾਂ ਦੇ ਸਾਥੀ ਸੋਨੂੰ ਤੇ ਨਿਤਿਨ ਸ਼ਾਮਲ ਹਨ। ਪੁਲੀਸ ਚਲਾਨ ਮੁਤਾਬਕ ਮ੍ਰਿਤਕਾਂ ਦੇ ਭਰਾ ਵਜ਼ੀਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ।
ਬਲਜੀਤ ਦੀ ਮਕਾਨ ਦੇ ਅੰਦਰ ਹੀ ਮੌਤ ਹੋ ਗਈ ਸੀ। ਦਲਬੀਰ ਸਿੰਘ ਦੀ ਮੌਤ ਕੁਝ ਦਿਨਾਂ ਬਾਅਦ ਇਲਾਜ ਦੌਰਾਨ ਪੁਲੀਸ ਨੂੰ ਬਿਆਨ ਦੇਣ ਤੋਂ ਬਾਅਦ ਹੋ ਗਈ ਸੀ। ਅਦਾਲਤ ਨੇ ਇਨ੍ਹਾਂ ਸਾਰੇ ਸਬੂਤਾਂ ਦੇ ਆਧਾਰ ਉਤੇ ਮੁਲਜ਼ਮ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਹੈ।
Advertisement
Advertisement
×