ਪੱਤਰ ਪ੍ਰੇਰਕ ਜੀਂਦ, 3 ਦਸੰਬਰ ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਅਸ਼ੋਕ ਛਾਬੜਾ ਨੇ ਗੀਤਾ ਮਹੋਤਸਵ ਸਬੰਧੀ ਇੱਥੇ ਸ੍ਰੀਲੱਜਾ ਰਾਮ ਗੁਰੂਕੁਲ ਵਿਦਿਆਪੀਠ ਵਿੱਚ ਸ੍ਰੀਭਗਵਤ ਗੋਸ਼ਟੀ ਵਿੱਚ ਬਤੌਰ ਮੁੱਖ ਮਹਿਮਾਨ ਹਿੱਸਾ ਲਿਆ। ਇਸ ਮੌਕੇ ਜੀਂਦ ਦੇ ਐੱਸ ਡੀ ਐੱਮ ਸੱਤਿਆਵਾਨ ਸਿੰਘ ਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਗੋਸ਼ਟੀ ਵਿੱਚ ਸਨਾਤਨ ਧਰਮ ਅਚਾਰੀਆ ਪੰਡਿਤ ਦੇਵੀ ਦਿਆਲ ਅਚਾਰੀਆ, ਸ੍ਰੀ ਗਊਸ਼ਾਲਾ ਦੇ ਸੰਸਥਾਪਕ ਸਵਾਮੀ ਸਤਬੀਰਾਨੰਦ, ਮਹੰਤ ਰਾਜੇਸ਼ ਸਰੂਪ ਮਹਾਰਾਜ ਅਤੇ ਡਾ. ਕਾਂਤਾ ਸ਼ਰਮਾ ਤੇ ਹੋਰ ਵਿਦਵਾਨ ਸ਼ਰੋਤਾ ਤੇ ਵਿਦਿਆਰਥੀ ਹਾਜ਼ਰ ਸਨ। ਛਾਬੜਾ ਨੇ ਕਿਹਾ ਕਿ ਗੀਤਾ ਹਿੰਦੂ ਧਰਮ ਦਾ ਗ੍ਰੰਥ ਨਹੀਂ, ਸਗੋਂ ਜੀਵਨ ਦਾ ਸਾਰ ਹੈ। ਉਨ੍ਹਾਂ ਕਿਹਾ ਕਿ ਭਗਵਦ ਗੀਤਾ ਸਦੀਵੀ ਅਤੇ ਕਾਲ-ਰਹਿਤ ਗਿਆਨ ਦਾ ਖਜ਼ਾਨਾ ਹੈ।
ਫਤਿਹਾਬਾਦ ਪੁਲੀਸ ਨੇ 14 ਕਿਲੋਗ੍ਰਾਮ ਭੁੱਕੀ ਸਮੇਤ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਫਤਿਹਾਬਾਦ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਔਰਤਾਂ ਪਿੰਡ ਬਡੋਪਾਲ ਛਿੰਦੜ ਮੋੜ ਦੇ ਬੱਸ ਸਟੈਂਡ ਨੇੜੇ...
Advertisement
ਫਤਿਹਾਬਾਦ ਪੁਲੀਸ ਨੇ 14 ਕਿਲੋਗ੍ਰਾਮ ਭੁੱਕੀ ਸਮੇਤ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਫਤਿਹਾਬਾਦ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਔਰਤਾਂ ਪਿੰਡ ਬਡੋਪਾਲ ਛਿੰਦੜ ਮੋੜ ਦੇ ਬੱਸ ਸਟੈਂਡ ਨੇੜੇ ਪੰਜਾਬ ਜਾਣ ਲਈ ਇੱਕ ਵਾਹਨ ਦੀ ਉਡੀਕ ਕਰ ਰਹੀਆਂ ਹਨ। ਇਸ ਦੇ ਆਧਾਰ ’ਤੇ ਪੁਲੀਸ ਨੇ ਛਾਪਾ ਮਾਰ ਕੇ ਜਸਪ੍ਰੀਤ ਕੌਰ ਪਤਨੀ ਜਸਕਰਨ ਸਿੰਘ ਵਾਸੀ ਜੋਗੀਵਾਲਾ ਰੋਡ ਪਿੰਡ ਡਬਲੀ, ਜ਼ਿਲ੍ਹਾ ਸਿਰਸਾ, ਕੁਲਦੀਪ ਕੌਰ ਪਤਨੀ ਕਾਲਾ ਸਿੰਘ ਵਾਸੀ ਲੱਕੜਾਂਵਾਲੀ ਤਹਿਸੀਲ ਕਾਲਾਂਵਾਲੀ, ਜ਼ਿਲ੍ਹਾ ਸਿਰਸਾ ਅਤੇ ਜੈਲੋ ਕੌਰ ਪਤਨੀ ਲੀਲਾ ਸਿੰਘ ਵਾਸੀ ਘੁੰਮਣ ਕਲਾਂ ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ (ਪੰਜਾਬ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕੋਲੋਂ 14 ਕਿਲੋਗ੍ਰਾਮ ਭੁੱਕੀ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਕੀਤੀ ਗਈ ਹੈ।
Advertisement
Advertisement
×

