ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੰਗਾਂ ਨਾ ਮੰਨਣ ’ਤੇ ਠੇਕਾ ਸਿਹਤ ਕਾਮਿਆਂ ਵਿੱਚ ਰੋਹ

ਯੂਨੀਅਨ ਨੇ ਦਿੱਤੀ ਅੰਦੋਲਨ ਦੀ ਚਿਤਾਵਨੀ; ਸੂਬਾ ਪੱਧਰੀ ਮੀਟਿੰਗ ਕਰਨ ਦਾ ਫ਼ੈਸਲਾ
ਯਮੁਨਾਨਗਰ ਦੇ ਸੀਐਮਓ ਨੂੰ ਮੰਗ ਪੱਤਰ ਦਿੰਦੇ ਹੋਏ ਠੇਕਾ ਸਿਹਤ ਕਰਮਚਾਰੀ ਯੂਨੀਅਨ ਦੇ ਆਗੂ।
Advertisement

ਅੱਜ ਠੇਕਾ ਸਿਹਤ ਕਰਮਚਾਰੀ ਯੂਨੀਅਨ ਹਰਿਆਣਾ (ਸਬੰਧਤ ਭਾਰਤੀ ਮਜ਼ਦੂਰ ਸੰਘ) ਨੇ ਜ਼ਿਲ੍ਹਾ ਕਨਵੀਨਰ ਸੁਮਿਤ ਰਿਸ਼ੀ ਦੀ ਅਗਵਾਈ ਹੇਠ ਸਿਵਲ ਸਰਜਨ ਯਮੁਨਾਨਗਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ। ਇਸ ਮੌਕੇ ਸੂਬਾ ਸਕੱਤਰ ਕਮਲ ਸ਼ਰਮਾ ਨੇ ਦੱਸਿਆ ਕਿ 15 ਅਗਸਤ 2025 ਨੂੰ ਠੇਕਾ ਕਰਮਚਾਰੀ ਐਕਟ ਜਾਰੀ ਹੋਏ ਨੂੰ ਪੂਰਾ 1 ਸਾਲ ਹੋ ਜਾਵੇਗਾ ਅਤੇ ਹੁਣ ਤੱਕ ਕਰਮਚਾਰੀਆਂ ਦੀ ਐੱਸਓਪੀ ਜਾਰੀ ਨਹੀਂ ਕੀਤੀ ਗਈ ਹੈ। ਇਸ ਕਾਰਨ ਕਰਮਚਾਰੀਆਂ ਵਿੱਚ ਰੋਹ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਸੇਵਾ ਸੁਰੱਖਿਆ ਐਕਟ ਜਲਦੀ ਲਾਗੂ ਕੀਤਾ ਜਾਵੇ ਅਤੇ 5 ਸਾਲ ਤੋਂ ਘੱਟ ਦਾ ਤਜਰਬਾ ਰੱਖਣ ਵਾਲੇ ਕਰਮਚਾਰੀਆਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇ। ਤਕਨੀਕੀ ਅਹੁਦਿਆਂ ਵਾਲੇ ਕਰਮਚਾਰੀਆਂ ਨੂੰ ਲੈਵਲ 3 ਵਿੱਚ ਸ਼ਾਮਲ ਕੀਤਾ ਜਾਵੇ। ਜਿਨ੍ਹਾਂ ਕਰਮਚਾਰੀਆਂ ਦੀਆਂ ਅਸਾਮੀਆਂ ਠੇਕੇਦਾਰਾਂ ਦੁਆਰਾ ਬਦਲੀਆਂ ਗਈਆਂ ਸਨ, ਉਨ੍ਹਾਂ ਨੂੰ ਉਨ੍ਹਾਂ ਦੇ ਅਸਲ ਅਹੁਦਿਆਂ ’ਤੇ ਬਹਾਲ ਕੀਤਾ ਜਾਵੇ ਅਤੇ ਉਨ੍ਹਾਂ ਦੀ ਯੋਗਤਾ ਅਨੁਸਾਰ ਖਾਲੀ ਅਹੁਦਿਆਂ ’ਤੇ ਐਡਜਸਟ ਕੀਤਾ ਜਾਵੇ, ਸਾਰੇ ਕਰਮਚਾਰੀਆਂ ਦੀ ਈਪੀਐੱਫ, ਈਐੱਸਆਈ ਅਦਾਇਗੀ ਯਕੀਨੀ ਬਣਾਈ ਜਾਵੇ, ਜੁੱਤੀਆਂ ਅਤੇ ਕੱਪੜੇ ਧੋਣ ਦਾ ਭੱਤਾ ਦਿੱਤਾ ਜਾਵੇ ਅਤੇ ਫਾਇਰਮੈਨ, ਇਲੈਕਟ੍ਰੀਸ਼ੀਅਨ, ਸੀਵਰਮੈਨ ਨੂੰ ਜੋਖਮ ਭੱਤਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾ ਸੰਗਠਨ ਅੰਦੋਲਨਕਾਰੀ ਕਦਮ ਚੁੱਕਣ ਲਈ ਮਜਬੂਰ ਹੋਵੇਗਾ। ਇਸ ਮੌਕੇ ਯੂਨੀਅਨ ਨੇ 4 ਅਗਸਤ ਨੂੰ ਰਾਜ ਪੱਧਰੀ ਮੀਟਿੰਗ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਨਰੇਸ਼ ਕੁਮਾਰ, ਸੰਨੀ, ਸ਼ਾਲੂ ਰਾਣੀ ਮੌਜੂਦ ਸਨ।

Advertisement
Advertisement