ਰੋਟਰੀ ਕਲੱਬ ਸ਼ਾਹਬਾਦ ਤੇ ਮਾਰਕੰਡਾ ਨੈਸ਼ਨਲ ਕਾਲਜ ਦੇ ਸਾਂਝੇ ਸਹਿਯੋਗ ਨਾਲ ਇਕ ਅੰਤਰ-ਕਾਲਜ ਭਾਸ਼ਣ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ 27 ਸਤੰਬਰ ਨੂੰ ਮਾਰਕੰਡਾ ਨੈਸ਼ਨਲ ਕਾਲਜ ਦੇ ਕੈਂਪਸ ਵਿਚ ਕਰਵਾਇਆ ਜਾਵੇਗਾ। ਇਹ ਜਾਣਕਾਰੀ ਰੋਟਰੀ ਕਲੱਬ ਦੇ ਪ੍ਰਧਾਨ ਡਾ. ਆਰ ਐੱਸ ਘੁੰਮਣ ਨੇ ਦਿੰਦੇ ਹੋਏ ਦਿੱਸਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈਣਗੇ ਅਤੇ ਮੌਜੂਦਾ ਵਿਸ਼ਿਆਂ ’ਤੇ ਆਪਣੇ ਵਿਚਾਰ ਪੇਸ਼ ਕਰਨਗੇ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਵਿਸ਼ੇ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਸਮਾਜ ਅਤੇ ਸ਼ੋਸ਼ਲ ਮੀਡੀਆ ਦਾ ਪ੍ਰਭਾਵ, ਮਾਪਿਆਂ ਦੀ ਲਾਪਰਵਾਹੀ ਸਮਾਜ ਲਈ ਇੱਕ ਸਰਾਪ ਅਤੇ ਯੂਥ ਮਾਈਗ੍ਰੇਸ਼ਨ, ਵਿਦੇਸ਼ ਜਾਣ ਦੀ ਮਜਬੂਰੀ ਵਰਗੇ ਵਿਸ਼ੇ ਵੀ ਮੁਕਾਬਲੇ ਵਿਚ ਸ਼ਾਮਲ ਕੀਤੇ ਗਏ ਹਨ। ਡਾ. ਘੁੰਮਣ ਨੇ ਦੱਸਿਆ ਕਿ ਹਰੇਕ ਕਾਲਜ ਤੋਂ ਵੱਧ ਤੋਂ ਵੱਧ ਦੋ ਭਾਗੀਦਾਰਾਂ ਨੂੰ ਮੁਕਾਬਲੇ ਵਿਚ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ। ਹਰ ਇੱਕ ਭਾਗੀਦਾਰ ਇਕ ਵੱਖਰੇ ਵਿਸ਼ੇ ’ਤੇ ਹੀ ਬੋਲੇਗਾ। ਭਾਗੀਦਾਰਾਂ ਨੂੰ 3 ਤੋਂ 5 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਅਤੇ ਵਿਸ਼ਿਆਂ ਦੀ ਭਾਸ਼ਾ ਹਿੰਦੀ, ਅੰਗਰੇਜ਼ੀ ਜਾਂ ਪੰਜਾਬੀ ਵੀ ਹੋ ਸਕਦੀ ਹੈ। ਜੇਤੂਆਂ ਨੂੰ ਕ੍ਰਮਵਾਰ ਦੋ ਹਜ਼ਾਰ, 1500, ਇੱਕ ਹਜ਼ਾਰ ਅਤੇ 500 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਸਭ ਤੋਂ ਵਧੀਆ ਟੀਮ ਨੂੰ ਇੱਕ ਟਰਾਫੀ ਪ੍ਰਦਾਨ ਕੀਤੀ ਜਾਵੇਗੀ। ਜੱਜਾਂ ਦਾ ਫੈਸਲਾ ਅੰਤਿਮ ਹੋਵੇਗਾ ਅਤੇ ਪੇਪਰ ਰੀਡਿੰਗ ਦੀ ਇਜਾਜ਼ਤ ਨਹੀਂ ਹੋਵੇਗੀ।
+
Advertisement
Advertisement
Advertisement
Advertisement
×