ਸੀਐੱਲਜੀ ਟੀਮ ਨੇ ਕਰਵਾਇਆ ਦੋ ਮਾਮਲਿਆਂ ਵਿੱਚ ਸਮਝੌਤਾ
ਮਹਾਵੀਰ ਮਿੱਤਲ ਜੀਂਦ, 11 ਜੁਲਾਈ ਮਿਸਤਰੀ ਤੇ ਮਜ਼ਦੂਰ ਵੱਲੋਂ ਕੀਤੇ ਗਏ ਕੰਮ ਦੀ ਬਕਾਇਆ ਦਿਹਾੜੀ ਦੇ ਪੈਸੇ ਅਤੇ ਜ਼ਮੀਨ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨਾਲ ਸਬੰਧਿਤ ਦੋ ਮਾਮਲਿਆਂ ਨੂੰ ਕਮਿਊਨਿਟੀ ਲਾਈਜ਼ਨ ਗਰੁੱਪ ਸੀਐਲਜੀ ਨੇ ਆਪਸੀ ਸਹਿਮਤੀ ਨਾਲ ਨਿਪਟਾਇਆ ਹੈ। ਸੀਐਲਜੀ...
Advertisement
ਮਹਾਵੀਰ ਮਿੱਤਲ
ਜੀਂਦ, 11 ਜੁਲਾਈ
Advertisement
ਮਿਸਤਰੀ ਤੇ ਮਜ਼ਦੂਰ ਵੱਲੋਂ ਕੀਤੇ ਗਏ ਕੰਮ ਦੀ ਬਕਾਇਆ ਦਿਹਾੜੀ ਦੇ ਪੈਸੇ ਅਤੇ ਜ਼ਮੀਨ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨਾਲ ਸਬੰਧਿਤ ਦੋ ਮਾਮਲਿਆਂ ਨੂੰ ਕਮਿਊਨਿਟੀ ਲਾਈਜ਼ਨ ਗਰੁੱਪ ਸੀਐਲਜੀ ਨੇ ਆਪਸੀ ਸਹਿਮਤੀ ਨਾਲ ਨਿਪਟਾਇਆ ਹੈ। ਸੀਐਲਜੀ ਟੀਮ ਵਿੱਚ ਮੌਜੂਦ ਕੋਆਰਡੀਨੇਟਰ ਪੀ. ਸੀ. ਜੈਨ ਨੇ ਦੱਸਿਆ ਕਿ ਐਸ.ਪੀ. ਦਫਤਰ ਜੀਂਦ ਵਿੱਚ ਪ੍ਰਾਪਤ ਹੋਈਆਂ ਦੋ ਸ਼ਿਕਾਇਤਾਂ ਜਿਸ ਵਿੱਚ ਸ਼ਿਕਾਇਤਕਰਤਾ ਰਵੀ ਨੇ ਦੱਸਿਆ ਕਿ ਉਸਨੇ ਆਪਣੇ ਮਜ਼ਦੂਰ ਨਾਲ ਉੱਤਰਵਾਦੀ ਰਾਜਵੀਰ ਕੋਲ ਪੀ.ਜੀ.ਆਈ. ਵਿੱਚ ਲਾੱਕ ਟਾਈਲ ਅਤੇ ਕਰਵ ਸਟੋਨ ਲਗਾਉਣ ਦਾ ਕੰਮ ਕੀਤਾ ਸੀ, ਜਿਸਦੀ ਕੁੱਲ ਮਜ਼ਦੂਰੀ 1,81,800 ਰੁਪਏ ਬਣਦੀ ਸੀ ਜਿਸ ਵਿੱਚੋਂ ਉੱਤਰਦਾਈ ਨੇ 1,15,000 ਦੇ ਦਿੱਤੇ ਤੇ ਬਾਕੀ ਰਾਸ਼ੀ ਦੇਣ ਤੋਂ ਮਨ੍ਹਾਂ ਕਰ ਦਿੱਤਾ। ਸੀਐਲਜੀ ਟੀਮ ਨੇ ਦੋਵੇਂ ਪੱਖਾਂ ਨੂੰ ਸੁਣਿਆ ਤੇ ਸਮਝੌਤਾ ਕਰਵਾ ਕੇ ਬਾਕੀ ਪੈਸੇ ਦਿਵਾਏ ਤੇ ਜ਼ਮੀਨੀ ਵਿਵਾਦ ਵੀ ਸੁਲਝਾਇਆ।
Advertisement
×