DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਿਆਰ੍ਹਵੀਂ ਜਮਾਤ: ਦੂਜੀ ਕਾਊਂਸਲਿੰਗ ਲਈ ਅੱਜ ਆਖਰੀ ਮੌਕਾ

ਇੱਕ ਹਜ਼ਾਰ ਸੀਟਾਂ ਲੲੀ ਹੋਣਗੇ ਦਾਖ਼ਲੇ; 25 ਨੂੰ ਯੋਗ ਵਿਦਿਆਰਥੀਆਂ ਦੀ ਸੂਚੀ ਹੋਵੇਗੀ ਪ੍ਰਦਰਸ਼ਿਤ
  • fb
  • twitter
  • whatsapp
  • whatsapp
Advertisement
ਯੂਟੀ ਦੇ ਸਰਕਾਰੀ ਸਕੂਲਾਂ ’ਚ ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲਾ ਪ੍ਰਕਿਰਿਆ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੈ ਤੇ ਇਸ ਕਾਊਂਸਲਿੰਗ ਲਈ 22 ਜੁਲਾਈ ਰਾਤ 12 ਵਜੇ ਤਕ ਅਪਲਾਈ ਕੀਤਾ ਜਾ ਸਕਦਾ ਹੈ। ਇਸ ਕਾਊਂਸਲਿੰਗ ਦੀ ਫਾਈਨਲ ਸੂਚੀ 25 ਜੁਲਾਈ ਨੂੰ ਨਸ਼ਰ ਕੀਤੀ ਜਾਵੇਗੀ। ਇਸ ਕਾਊਂਸਲਿੰਗ ਲਈ 150 ਰੁਪਏ ਦੀ ਫੀਸ ਨਾਲ ਦਾਖਲਾ ਲਿਆ ਜਾ ਸਕਦਾ ਹੈ ਜਿਹੜੇ ਵਿਦਿਆਰਥੀ ਇਸ ਕਾਊਂਸਲਿੰਗ ਵਿਚ ਅਪਲਾਈ ਕਰਨਗੇ, ਉਨ੍ਹਾਂ ਦੀ ਪਹਿਲੀ ਸੀਟ ਰੱਦ ਮੰਨੀ ਜਾਵੇਗੀ। ਵਿਦਿਆਰਥੀ ਇਸ ਕਾਊਂਸਲਿੰਗ ਜ਼ਰੀਏ ਸਕੂਲ ਤੇ ਸਟਰੀਮ ਬਦਲ ਸਕਦੇ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਗਿਆਰ੍ਹਵੀਂ ਜਮਾਤ ਵਿਚ ਦਾਖਲੇ ਲਈ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਲਈ ਮਾਈਗਰੇਸ਼ਨ ਫੀਸ ਦੇਣੀ ਪਵੇਗੀ ਜਿਨ੍ਹਾਂ ਵਿਦਿਆਰਥੀਆਂ ਨੂੰ ਪਹਿਲੀ ਕਾਊਂਸਲਿੰਗ ਵਿਚ ਦਾਖਲਾ ਨਹੀਂ ਮਿਲਿਆ, ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ। ਨਵੇਂ ਦਰਖਾਸਤ ਕਰਨ ਵਾਲਿਆਂ ਨੂੰ 250 ਰੁਪਏ ਫੀਸ ਦੇ ਕੇ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ।

ਜਾਣਕਾਰੀ ਅਨੁਸਾਰ ਯੂਟੀ ਦੇ ਸਰਕਾਰੀ ਸਕੂਲਾਂ ’ਚੋਂ ਦਸਵੀਂ ਪਾਸ ਕਰਨ ਵਾਲਿਆਂ ਲਈ 85 ਫ਼ੀਸਦੀ ਕੋਟਾ ਰੱਖਿਆ ਗਿਆ ਹੈ ਜਦੋਂਕਿ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਤੇ ਹੋਰ ਰਾਜਾਂ ਦੇ ਵਿਦਿਆਰਥੀਆਂ ਲਈ ਕੋਟਾ ਸਿਰਫ਼ 15 ਫ਼ੀਸਦੀ ਹੈ। ਇਨ੍ਹਾਂ ਦੋਵਾਂ ਵਰਗਾਂ ਦੀ ਮੈਰਿਟ ਲਿਸਟ ਵੀ ਵੱਖ-ਵੱਖ ਤਿਆਰ ਕੀਤੀ ਗਈ ਹੈ। ਦੱਸਣਯੋਗ ਹੈ ਕਿ 11ਵੀਂ ਜਮਾਤ ਲਈ ਚੰਡੀਗੜ੍ਹ ਦੇ 42 ਸੀਨੀਅਰ ਸੈਕੰਡਰੀ ਸਕੂਲਾਂ ’ਚ 13,875 ਸੀਟਾਂ ਹਨ।

Advertisement

ਸ੍ਰੀ ਬਰਾੜ ਨੇ ਦੱਸਿਆ ਕਿ ਇਸ ਕਾਊਂਸਲਿੰਗ ਵਿੱਚ ਦਸਵੀਂ ਜਮਾਤ ਦੀ ਕੰਪਾਰਟਮੈਂਟ ਕਲੀਅਰ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਇਸ ਵੇਲੇ ਗਿਆਰ੍ਹਵੀਂ ਜਮਾਤ ਵਿੱਚ ਸਰਕਾਰੀ ਸਕੂਲਾਂ ਤੋਂ ਦਸਵੀਂ ਪਾਸ ਕਰਨ ਲਈ 11,794 ਸੀਟਾਂ ਜਦਕਿ ਚੰਡੀਗੜ੍ਹ ਦੇ ਨਿੱਜੀ ਤੇ ਹੋਰ ਰਾਜਾਂ ਲਈ 2,081 ਸੀਟਾਂ ਰਾਖਵੀਆਂ ਹਨ। ਸ੍ਰੀ ਬਰਾੜ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਪਹਿਲੇ ਦੌਰ ਵਿੱਚ ਦਾਖ਼ਲਾ ਨਹੀਂ ਮਿਲਿਆ, ਉਹ ਦੂਜੀ ਕਾਊਂਸਲਿੰਗ ਵਿੱਚ ਜ਼ਰੂਰ ਸ਼ਾਮਲ ਹੋਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਾਰ ਤੀਜੀ ਕਾਊਂਸਲਿੰਗ ਨਹੀਂ ਹੋਵੇਗੀ।

Advertisement
×