ਬੱਚਿਆਂ ਨੂੰ ਸੰਤੁਲਿਤ ਖੁਰਾਕ ਦੀ ਮਹੱਤਤਾ ਦੱਸੀ
ਅੰਤਰਰਾਸ਼ਟਰੀ ਭੋਜਨ ਦਿਵਸ ਮੌਕੇ ਆਰੀਆ ਕੰਨਿਆ ਕਾਲਜ ਦੀਆਂ ਦੋਵੇਂ ਐੱਨ ਐੱਸ ਐੱਸ ਯੂਨਿਟਾਂ ਵੱਲੋਂ ਡਿਵਾਈਨ ਪਬਲਿਕ ਸਕੂਲ ਵਿੱਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਕੂਲੀ ਬੱਚਿਆਂ ਨੂੰ ਮੋਟੇ ਅਨਾਜ (ਬਾਜਰੇ) ਦੀ ਮਹੱਤਤਾ ਅਤੇ ਪੌਸ਼ਟਿਕ ਭੋਜਨ ਬਾਰੇ...
Advertisement
ਅੰਤਰਰਾਸ਼ਟਰੀ ਭੋਜਨ ਦਿਵਸ ਮੌਕੇ ਆਰੀਆ ਕੰਨਿਆ ਕਾਲਜ ਦੀਆਂ ਦੋਵੇਂ ਐੱਨ ਐੱਸ ਐੱਸ ਯੂਨਿਟਾਂ ਵੱਲੋਂ ਡਿਵਾਈਨ ਪਬਲਿਕ ਸਕੂਲ ਵਿੱਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਕੂਲੀ ਬੱਚਿਆਂ ਨੂੰ ਮੋਟੇ ਅਨਾਜ (ਬਾਜਰੇ) ਦੀ ਮਹੱਤਤਾ ਅਤੇ ਪੌਸ਼ਟਿਕ ਭੋਜਨ ਬਾਰੇ ਜਾਣਕਾਰੀ ਦੇ ਕੇ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਐੱਨ ਐੱਸ ਐੱਸ ਯੂਨਿਟ-1 ਦੀ ਪ੍ਰੋਗਰਾਮ ਅਧਿਕਾਰੀ ਡਾ. ਕਵਿਤਾ ਮਹਿਤਾ ਨੇ ਬੱਚਿਆਂ ਨੂੰ ਬਾਜਰਾ, ਜਵਾਰ ਅਤੇ ਰਾਗੀ ਵਰਗੇ ਮੋਟੇ ਅਨਾਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਸਮਝਾਇਆ ਕਿ ਇਹ ਅਨਾਜ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹਨ ਅਤੇ ਇਨ੍ਹਾਂ ਦੇ ਪੌਸ਼ਟਿਕ ਗੁਣਾਂ ਕਾਰਨ ਸਾਨੂੰ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
Advertisement
Advertisement
×