ਬਾਲ ਵਿਆਹ ਮੁਕਤ ਭਾਰਤ ਮੁਹਿੰਮ ਸ਼ੁਰੂ
100 ਦਿਨਾ ਮੁਹਿੰਮ ਦੇ ਪਹਿਲੇ ਦਿਨ ਜਾਗਰੂਕਤਾ ਬੈਠਕਾਂ, ਕੈਂਡਲ ਮਾਰਚ ਤੇ ਸਹੁੰ ਚੁੱਕ ਪ੍ਰੋਗਰਾਮ
ਗੈਰ ਸਰਕਾਰੀ ਸੰਗਠਨ ਐੱਮ ਡੀ ਡੀ ਆਫ ਇੰਡੀਆ ਨੇ ਬਾਲ ਵਿਆਹ ਰੋਕ ਅਧਿਕਾਰੀ ਨਾਲ ਮਿਲ ਕੇ ਬਾਲ ਵਿਆਹ ਮੁਕਤ ਭਾਰਤ ਸਬੰਧੀ 100 ਦਿਨਾ ਮੁਹਿੰਮ ਦੀ ਜ਼ਿਲ੍ਹੇ ’ਚ ਜ਼ੋਰ-ਸ਼ੋਰ ਨਾਲ ਸ਼ੁਰੂਆਤ ਕੀਤੀ ਹੈ। ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਪਹਿਲੇ ਹੀ ਦਿਨ ਸਾਂਝੇ ਤੌਰ ’ਤੇ ਜ਼ਿਲ੍ਹੇ ਦੇ ਪਿੰਡ ਲੁਦਾਨਾ, ਮੋਰਖੀ, ਹਾਟ, ਹਾਡਵਾ, ਸ਼ਿਵਾਨਾ ਮਾਲ, ਰੋਜਲਾ, ਕਲਾਵਤੀ, ਭੰਵੇਵਾ ਆਦਿ ਪਿੰਡਾਂ ਵਿੱਚ ਦਰਜਨਾਂ ਪ੍ਰੋਗਰਾਮ ਕਰਵਾਏ ਗਏ। ਸੰਗਠਨ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਸੰਗਠਨ ਨੇ ਨਗਰ ਅਤੇ ਜ਼ਿਲ੍ਹੇ ਦੇ ਅੱਧਾ ਦਰਜਨ ਪਿੰਡਾਂ ਵਿੱਚ ਵੱਡੇ ਪੈਮਾਨੇ ਉੱਤੇ ਜਾਗਰੂਕਤਾ ਬੈਠਕਾਂ, ਕੈਂਡਲ ਮਾਰਚ ਅਤੇ ਸੌਂਹ ਚੁੱਕ ਪ੍ਰੋਗਰਾਮ ਕਰਵਾਏ ਹਨ। ਇਨ੍ਹਾਂ ਵਿੱਚ ਮਹਿਲਾਵਾਂ ਅਤੇ ਵਿਦਿਆਰਥਣਾਂ ਦੀ ਵਿਸ਼ੇਸ਼ ਹਾਜ਼ਰੀ ਰਹੀ। ਇਸ ਦੇ ਨਾਲ ਹੀ ਭਿੰਨ-ਭਿੰਨ ਪਿੰਡਾਂ ਵਿੱਚ ਧਾਰਮਿਕ ਸਥਾਨਾਂ ’ਤੇ ਸਹੁੰ ਚੁੱਕ ਪ੍ਰੋਗਰਾਮ ਕਰਵਾਏ ਗਏ। ਨਗਰ ਦੇ ਅਲਗ-ਅਲਗ ਮੈਰਿਜ ਪੈਲੇਸਾਂ ਦੇ ਸੰਚਾਲਕਾਂ ਨਾਲ ਮਿਲ ਕੇ ਬਾਲ ਵਿਆਹ ਦੇ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਦਾ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਬਾਲ ਵਿਆਹ ਰੋਕ ਅਧਿਕਾਰੀ ਸੁਨੀਤਾ ਨੇ ਕੀਤੀ। ਮੋਤੀ ਲਾਲ ਨਹਿਰੂ ਪਬਲਿਕ ਸਕੂਲ ਵਿੱਚ ਅਧਿਅਪਕਾਂ, ਸਟਾਫ ਅਤੇ ਵਾਰਸਾਂ ਨਾਲ ਵੱਡੀ ਜਾਗਰੂਕਤਾ ਬੈਠਕ ਕੀਤੀ ਗਈ ਜਿਸਦੀ ਪ੍ਰਧਾਨਗੀ ਮਹਿਲਾ ਥਾਨਾ ਦੀ ਐੱਸ ਐੱਚ ਓ ਮੋਨਿਕਾ ਨੇ ਕੀਤੀ। ਪਿੰਡ ਹੈਬਤਪੁਰ ਦੇ ਸਰਪੰਚ ਰਿਸ਼ੀਪਾਲ ਦੀ ਪ੍ਰਧਾਨਗੀ ਹੇਠ ਸਹੁੰ ਚੁੱਕ ਅਤੇ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ। ਇਸੇ ਤਰ੍ਹਾਂ ਉਚਾਨਾ ਦੇ ਹਸਪਤਾਲ ਵਿੱਚ ਵੀ ਸਟਾਫ ਅਤੇ ਮਰੀਜ਼ਾਂ ਨਾਲ ਆਏ ਉਨ੍ਹਾਂ ਦੇ ਸਾਥੀਆਂ ਨਾਲ ਪ੍ਰੋਗਰਾਮ ਕੀਤਾ ਗਿਆ।

