ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੰਡੀਗੜ੍ਹ: ਦੋ ਕਨਾਲ ਦਾ ਘਰ 32 ਕਰੋੜ ਤੇ ਐੱਸਸੀਓ 30 ਕਰੋੜ ’ਚ ਵਿਕਿਆ

ਨਿਤਿਨ ਜੈਨ ਚੰਡੀਗੜ੍ਹ, 17 ਮਈ ਇਸ ਸ਼ਹਿਰ ’ਚ ਜਾਇਦਾਦ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਸ਼ਹਿਰ ਵਿੱਚ ਦੋ ਕਨਾਲ ਦਾ ਘਰ 32 ਕਰੋੜ ਰੁਪਏ ਵਿੱਚ ਤੇ ਐੱਸਸੀਓ 30 ਕਰੋੜ ਰੁਪਏ ਵਿੱਚ ਵਿਕਿਆ ਹੈ। ਇਹ ਪੂਰੇ ਸੌਦੇ ਦੀਆਂ ਕੀਮਤਾਂ ਨਹੀਂ ਹਨ...
Advertisement

ਨਿਤਿਨ ਜੈਨ

ਚੰਡੀਗੜ੍ਹ, 17 ਮਈ

Advertisement

ਇਸ ਸ਼ਹਿਰ ’ਚ ਜਾਇਦਾਦ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਸ਼ਹਿਰ ਵਿੱਚ ਦੋ ਕਨਾਲ ਦਾ ਘਰ 32 ਕਰੋੜ ਰੁਪਏ ਵਿੱਚ ਤੇ ਐੱਸਸੀਓ 30 ਕਰੋੜ ਰੁਪਏ ਵਿੱਚ ਵਿਕਿਆ ਹੈ। ਇਹ ਪੂਰੇ ਸੌਦੇ ਦੀਆਂ ਕੀਮਤਾਂ ਨਹੀਂ ਹਨ ਬਲਕਿ ਇਹ ਅਧਿਕਾਰਤ ਰਾਸ਼ੀ ਹੈ ਜਿਸ ’ਤੇ ਇਨ੍ਹਾਂ ਜਾਇਦਾਦਾਂ ਨੂੰ ਯੂਟੀ ਵਿੱਚ ਰਜਿਸਟਰਡ ਕੀਤਾ ਗਿਆ ਹੈ। ਕਿਸੇ ਵੀ ਸੌਦੇ ਵਿੱਚ ਆਮ ਤੌਰ ’ਤੇ ਕੁੱਲ ਕੀਮਤ ਦਾ 40 ਤੋਂ 50 ਫੀਸਦ ਤੱਕ ‘ਅੰਡਰ-ਦਿ-ਟੇਬਲ’ ਹਿੱਸਾ ਸ਼ਾਮਲ ਹੁੰਦਾ ਹੈ। ਇਸ ਸਬੰਧੀ ਖ਼ਾਸ ਤੌਰ ’ਤੇ ਪ੍ਰਾਪਤ ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਸੈਕਟਰ-18ਏ ਵਿੱਚ 1000.3 ਵਰਗ ਗਜ਼ ਦਾ ਘਰ 26 ਨਵੰਬਰ 2024 ਨੂੰ 32 ਕਰੋੜ ਰੁਪਏ ਵਿੱਚ ਵਿਕਿਆ ਸੀ ਜੋ ਚੰਡੀਗੜ੍ਹ ਵਿੱਚ ਦੋ ਕਨਾਲ ਦੇ ਘਰ ਵਾਸਤੇ ਹੁਣ ਤੱਕ ਦੀ ਸਭ ਤੋਂ ਵੱਧ ਰਜਿਸਟਰਡ ਕੀਮਤ ਸੀ। ਇਸੇ ਤਰ੍ਹਾਂ, ਸੈਕਟਰ-7 ਵਿੱਚ ਮੱਧ ਮਾਰਗ ’ਤੇ 762.93 ਵਰਗ ਗਜ਼ ਦੇ ਇਕ ਐੱਸਸੀਓ ਨੂੰ 30 ਮਾਰਚ 2025 ਨੂੰ ਰਜਿਸਟਰਡ ਵਿਕਰੀ ਡੀਡ ਮੁਤਾਬਕ 30 ਕਰੋੜ ਰੁਪਏ ਦੀ ਰਿਕਾਰਡ ਕੀਮਤ ਮਿਲੀ।

Advertisement