ਚੰਡੀਗੜ੍ਹ ਪੁਲੀਸ ਦੇ ਸਬ-ਇੰਸਪੈਕਟਰ ਦੀ ਭੇਤ-ਭਰੀ ਹਾਲਤ ’ਚ ਮੌਤ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 23 ਜੁਲਾਈ ਚੰਡੀਗੜ੍ਹ ਪੁਲੀਸ ਦੇ ਸਬ-ਇੰਸਪੈਕਟਰ ਰਾਕੇਸ਼ ਕੁਮਾਰ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਤੇ ਮੋਟਰਸਾਈਕਲ ਅੱਜ ਸਵੇਰੇ ਥਾਣਾ ਮੁਲਾਣਾ ਖੇਤਰ ਵਿਚੋਂ ਮਿਲੇ ਹਨ। ਸਬ-ਇੰਸਪੈਕਟਰ ਰਾਕੇਸ਼ ਕੁਮਾਰ ਪੁਲੀਸ ਲਾਈਨ ਸੈਕਟਰ-26 ਚੰਡੀਗੜ੍ਹ ਵਿੱਚ...
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 23 ਜੁਲਾਈ
Advertisement
ਚੰਡੀਗੜ੍ਹ ਪੁਲੀਸ ਦੇ ਸਬ-ਇੰਸਪੈਕਟਰ ਰਾਕੇਸ਼ ਕੁਮਾਰ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਤੇ ਮੋਟਰਸਾਈਕਲ ਅੱਜ ਸਵੇਰੇ ਥਾਣਾ ਮੁਲਾਣਾ ਖੇਤਰ ਵਿਚੋਂ ਮਿਲੇ ਹਨ। ਸਬ-ਇੰਸਪੈਕਟਰ ਰਾਕੇਸ਼ ਕੁਮਾਰ ਪੁਲੀਸ ਲਾਈਨ ਸੈਕਟਰ-26 ਚੰਡੀਗੜ੍ਹ ਵਿੱਚ ਤਾਇਨਾਤ ਸੀ।
ਮੁਲਾਣਾ ਪੁਲੀਸ ਨੇ ਮ੍ਰਿਤਕ ਦੇ ਭਰਾ ਰਾਜੀਵ ਵਾਸੀ ਭੱਠ (ਸੋਨੀਪਤ) ਦੇ ਬਿਆਨ ਅਤੇ ਬਰਾਮਦ ਕੀਤੇ ਗਏ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਮ੍ਰਿਤਕ ਦੀ ਵੱਖ ਰਹਿ ਰਹੀ ਪਤਨੀ ਸੰਤੋਸ਼ ਕੁਮਾਰੀ ਤੇ ਉਸ ਦੇ ਤਾਏ ਦੇ ਪੁੱਤਰ ਰਮੇਸ਼ ਕੁਮਾਰ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਜੀਵ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਭਰਾ ਚੰਡੀਗੜ੍ਹ ਪੁਲੀਸ ਵਿਚ ਏਐਸਆਈ ਸੀ, ਜਿਸ ਦਾ ਵਿਆਹ 1996 ਵਿਚ ਸੰਤੋਸ਼ ਕੁਮਾਰੀ ਵਾਸੀ ਪਿੰਡ ਮਾਂਡੀ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਮੁਲਾਣਾ ਮੈਡੀਕਲ ਕਾਲਜ ਆ ਕੇ ਪਤਾ ਲੱਗਾ ਕਿ ਉਸ ਦੇ ਭਰਾ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਹੋਈ ਹੈ।
Advertisement
×