DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ ,18 ਜੂਨ ਗੁਰੂ ਹਰਿਗੋਬਿੰਦ ਜੀ ਦੇ ਪ੍ਰਕਾਸ਼ ਉਤਸਵ ਦੇ ਸਮਾਗਮ ਵਿੱਚ ਅੱਜ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਕੁਰੂਕਸ਼ੇਤਰ ਵਿੱਚ ਅਖੰਡ ਪਾਠ ਦੀ ਚਲ ਰਹੀ ਪਹਿਲੀ ਲੜੀ ਦੇ ਭੋਗ ਪਾਏ ਗਏ। ਅਰਦਾਸ ਮਗਰੋਂ ਦੂਜੀ ਅਖੰਡ ਪਾਠ ਦੀ ਲੜੀ...
  • fb
  • twitter
  • whatsapp
  • whatsapp
featured-img featured-img
ਅਖੰਡ ਪਾਠ ਦੀ ਪਹਿਲੀ ਲੜੀ ਦੀ ਸਮਾਪਤੀ ’ਤੇ ਅਰਦਾਸ ਕਰਦੇ ਹੋਏ ਗਿਆਨੀ ਗੁਰਦਾਸ ਸਿੰਘ ਅਤੇ ਹੋਰ।
Advertisement

ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ ,18 ਜੂਨ

Advertisement

ਗੁਰੂ ਹਰਿਗੋਬਿੰਦ ਜੀ ਦੇ ਪ੍ਰਕਾਸ਼ ਉਤਸਵ ਦੇ ਸਮਾਗਮ ਵਿੱਚ ਅੱਜ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਕੁਰੂਕਸ਼ੇਤਰ ਵਿੱਚ ਅਖੰਡ ਪਾਠ ਦੀ ਚਲ ਰਹੀ ਪਹਿਲੀ ਲੜੀ ਦੇ ਭੋਗ ਪਾਏ ਗਏ। ਅਰਦਾਸ ਮਗਰੋਂ ਦੂਜੀ ਅਖੰਡ ਪਾਠ ਦੀ ਲੜੀ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਇੱਥੇ ਸੰਗਤ ਪੁੱਜੀ। ਗੁਰਦੁਆਰੇ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਗੁਰਦਾਸ ਸਿੰਘ ਨੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਆਈ ਸੰਗਤ ਦਾ ਕਮੇਟੀ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਤੇ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਕੌਰ ਅਜਰਾਣਾ ਨੇ ਸਵਾਗਤ ਕੀਤਾ। ਅਤਿ ਦੀ ਗਰਮੀ ਕਰਕੇ ਸੰਗਤ ਲਈ ਠੰਢੇ ਮਿੱਠੇ ਜਲ ਤੇ ਜਲਜੀਰੇ ਦੀਆ ਛਬੀਲਾਂ ਲਾਈਆਂ ਗਈਆਂ ਸਨ। ਅੱਜ ਵੀ ਗੁਰਦੁਆਰੇ ਵਿੱਚ ਦਸਤਾਰ ਸਿਖਲਾਈ ਦਾ ਪ੍ਰਬੰਧ ਚਲਦਾ ਰਿਹਾ। ਦਸਤਾਰ ਕੋਚ ਸਿਮਰਨਜੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰ ਬੰਨ੍ਹਣ ਲਈ ਪ੍ਰੇਰਿਆ ਜਾ ਰਿਹਾ ਸੀ । ਇਸ ਮੌਕੇ ਸੰਗਤ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਕਮੇਟੀ ਦੇ ਬੁਲਾਰੇ ਕੰਵਲਜੀਤ ਸਿੰਘ ਅਜਰਾਣਾ ਨੇ ਦੱਸਿਆ ਕਿ ਪ੍ਰਕਾਸ਼ ਉਤਸਵ ਸਬੰਧੀ 20ਤੋਂ 22 ਜੂਨ ਤੱਕ ਦੀਵਾਨ ਸਜਾਏ ਜਾਣਗੇ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਸ਼ੁਭਦੀਪ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਓਂਕਾਰ ਸਿੰਘ ਤੇ ਭਾਈ ਕਰਮਜੀਤ ਸਿੰਘ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

Advertisement
×