ਬੰਦੂਕ ਦਿਖਾ ਕੇ ਕਾਰ ਖੋਹੀ
ਅੰਬਾਲਾ-ਹਿਸਾਰ ਹਾਈਵੇਅ ਬਾਈਪਾਸ ’ਤੇ ਅੰਮ੍ਰਿਤਸਰ ਫਾਰਮ ਨੇੜੇ ਮੋਟਰਸਾਈਕਲ ’ਤੇ ਆਏ ਚਾਰ ਨੌਜਵਾਨ ਨੇ ਰੈਸਟੋਰੈਂਟ ਦੇ ਮੈਨੇਜਰ ਤੋਂ ਬੰਦੂਕ ਦਿਖਾ ਕੇ ਕਾਰ ਖੋਹ ਲਈ ਅਤੇ ਫ਼ਰਾਰ ਹੋ ਗਏ। ਘਟਨਾ ਰਾਤ 8 ਵਜੇ ਤੋਂ ਬਾਅਦ ਵਾਪਰੀ। ਪਿਹੋਵਾ ਦੇ ਫੌਜੀ ਪਲਾਟ ਦੇ ਵਸਨੀਕ...
ਅੰਬਾਲਾ-ਹਿਸਾਰ ਹਾਈਵੇਅ ਬਾਈਪਾਸ ’ਤੇ ਅੰਮ੍ਰਿਤਸਰ ਫਾਰਮ ਨੇੜੇ ਮੋਟਰਸਾਈਕਲ ’ਤੇ ਆਏ ਚਾਰ ਨੌਜਵਾਨ ਨੇ ਰੈਸਟੋਰੈਂਟ ਦੇ ਮੈਨੇਜਰ ਤੋਂ ਬੰਦੂਕ ਦਿਖਾ ਕੇ ਕਾਰ ਖੋਹ ਲਈ ਅਤੇ ਫ਼ਰਾਰ ਹੋ ਗਏ। ਘਟਨਾ ਰਾਤ 8 ਵਜੇ ਤੋਂ ਬਾਅਦ ਵਾਪਰੀ। ਪਿਹੋਵਾ ਦੇ ਫੌਜੀ ਪਲਾਟ ਦੇ ਵਸਨੀਕ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੇਨ ਚੌਕ ਪਿਹੋਵਾ ਨੇੜੇ ਰੈਸਟੋਰੈਂਟ ਦਾ ਮੈਨੇਜਰ ਹੈ।
ਕੱਲ੍ਹ ਐਤਵਾਰ ਨੂੰ ਉਸ ਦੇ ਰਿਸ਼ਤੇਦਾਰ ਦੇ ਘਰ ਪ੍ਰੋਗਰਾਮ ਸੀ। ਉਹ ਆਪਣੇ ਦੋਸਤਾਂ ਅੰਕਿਤ, ਜਸਕਰਨ ਅਤੇ ਸੁਖਵਿੰਦਰ ਨਾਲ ਵਰਨਾ ਕਾਰ ਵਿੱਚ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਉਹ ਜਦੋਂ ਪਿਹੋਵਾ ਪਰਤ ਰਹੇ ਸਨ ਤਾਂ ਰਾਤ ਕਰੀਬ 8 ਵਜੇ ਉਸ ਨੇ ਕੁਰੂਕਸ਼ੇਤਰ-ਪਿਹੋਵਾ ਰੋਡ ’ਤੇ ਨੈਸ਼ਨਲ ਹਾਈਵੇਅ 152 ਦੇ ਪੁਲ ਕੋਲ ਹਵਾ ਚੈੱਕ ਕਰਨ ਲਈ ਉਨ੍ਹਾਂ ਨੇ ਕਾਰ ਰੋਕੀ ਸੀ। ਇਸ ਦੌਰਾਨ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ’ਤੇ ਸਵਾਰ ਚਾਰ ਨੌਜਵਾਨ ਉਨ੍ਹਾਂ ਕੋਲ ਆ ਕੇ ਰੁਕ ਗਏ। ਜਿਨ੍ਹਾਂ ਵਿਚੋਂ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਕਾਰ ਦੀਆਂ ਚਾਬੀ ਦੇਣ ਲਈ ਕਿਹਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦੋਵਾਂ ਨੇ ਬੰਦੂਕ ਲੋਡ ਕਰਕੇ ਉਸ ਦੇ ਅਤੇ ਅੰਕਿਤ ਦੇ ਮੱਥੇ ’ਤੇ ਰੱਖ ਦਿੱਤੀ। ਡਰ ਦੇ ਮਾਰੇ ਉਸ ਨੇ ਚਾਬੀ ਦੇ ਦਿੱਤੀ। ਉਹ ਕਾਰ ਲੈ ਕੇ ਉਥੋਂ ਫਰਾਰ ਹੋ ਗਿਆ। ਹਰਸ਼ਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦਾ ਮੋਬਾਈਲ ਵੀ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਸਾਥੀਆਂ ਨੇ ਬਦਮਾਸ਼ਾਂ ਨੂੰ ਪੁਲੀਸ ਦੇ ਡਰੋਂ ਤੁਰੰਤ ਭੱਜਣ ਦਾ ਇਸ਼ਾਰਾ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਵੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਦੂਜੇ ਪਾਸੇ ਥਾਣਾ ਸਿਟੀ ਦੇ ਐੱਸ ਐੱਚ ਓ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਕਾਰਵਾਈ ਜਾਰੀ ਹੈ।

