Canada News - Haryana's Punjabi Youth dies: ਸਟਾਰਟ ਕਾਰ ’ਚ ਬੈਠੇ ਪੰਜਾਬੀ ਨੌਜੁਆਨ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ
Canada News - Haryana's Punjabi Youth dies:
Advertisement
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 15 ਮਾਰਚ
Advertisement
Canada News - Haryana's Punjabi Youth dies: ਬਰੈਂਪਟਨ ਦੇ ਕਾਰ ਗੈਰਾਜ ‘ਚ ਬੀਤੀ ਰਾਤ ਖੜ੍ਹੀ ਸਟਾਰਟ ਕਾਰ ਵਿੱਚ ਬੈਠੇ ਪੰਜਾਬੀ ਨੌਜੁਆਨ ਦੀ ਜ਼ਹਿਰੀਲੀ ਗੈਸ (ਕਾਰਬਨ ਮੋਨੋਔਕਸਾਈਡ) ਚੜ੍ਹਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੂਪਕ ਸਿੰਘ (25) ਵਜੋਂ ਹੋਈ ਹੈ।
ਰੂਪਕ ਸਿੰਘ ਕੁਝ ਸਾਲ ਪਹਿਲਾਂ ਸਿਰਸਾ ਤੋਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਉਹ ਆਪਣੀ ਰਿਹਾਇਸ਼ ’ਤੇ ਪਹੁੰਚਿਆ ਤੇ ਕਾਰ ਨੂੰ ਗਰਾਜ ਅੰਦਰ ਵਾੜ ਕੇ ਉਸ ਨੇ ਆਪਣੇ ਮਾਪਿਆਂ ਨੂੰ ਫੋਨ ਲਾ ਲਿਆ।
ਠੰਡ ਤੋਂ ਬਚਣ ਲਈ ਜਾਂ ਫੋਨ ’ਤੇ ਰੁੱਝੇ ਹੋਣ ਕਰ ਕੇ ਉਸ ਨੇ ਕਾਰ ਦਾ ਇੰਜਣ ਬੰਦ ਨਾ ਕੀਤਾ। ਦੂਜੇ ਪਾਸੇ ਫੋਨ ’ਤੇ ਗੱਲ ਲੰਮੀ ਹੋ ਗਈ ਤੇ ਗਰਾਜ ਦਾ ਗੇਟ ਬੰਦ ਹੋਣ ਕਾਰਨ ਸਟਾਰਟ ਕਾਰ ’ਚੋਂ ਨਿਕਲਦੀ ਜ਼ਹਿਰੀਲੀ ਗੈਸ ਕਾਰਬਨ ਮੋਨੋਔਕਸਾਈਡ ਕਾਰ ਦੇ ਅੰਦਰ ਤੱਕ ਇਕੱਠੀ ਹੋ ਗਈ।
ਇਸ ਕਾਰਨ ਰੂਪਕ ਸਿੰਘ ਦਾ ਸਾਹ ਬੰਦ ਹੋਣ ਕਰਕੇ ਉਸ ਦੀ ਕਾਰ ਵਿੱਚ ਹੀ ਮੌਤ ਹੋ ਗਈ।
Advertisement
×