ਨਗਰ ਨਿਗਮ ਨੇ ਸ਼ਹਿਰ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਬਣਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਪਿਛਲੇ 21 ਦਿਨਾਂ ਵਿੱਚ ਨਗਰ ਨਿਗਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਕੁੱਲ 177 ਆਵਾਰਾ ਪਸ਼ੂ ਫੜ ਕੇ ਗਊਸ਼ਾਲਾ ਭੇਜੇ, ਹੁਣ ਤੱਕ ਨਗਰ ਨਿਗਮ ਨੇ ਕੁੱਲ 796 ਆਵਾਰਾ ਪਸ਼ੂ ਫੜ ਕੇ ਗਊਸ਼ਾਲਾ ਭੇਜੇ ਹਨ। ਜਦੋਂ ਤੱਕ ਸ਼ਹਿਰ ਆਵਾਰਾ ਪਸ਼ੂਆਂ ਤੋਂ ਮੁਕਤ ਨਹੀਂ ਹੋ ਜਾਂਦਾ, ਨਗਰ ਨਿਗਮ ਦੀ ਇਹ ਮੁਹਿੰਮ ਜਾਰੀ ਰਹੇਗੀ। ਇਹ ਜਾਣਕਾਰੀ ਮੇਅਰ ਸੁਮਨ ਬਾਹਮਣੀ ਅਤੇ ਸੀਐੱਸਆਈ ਅਨਿਲ ਨੈਨ ਨੇ ਦਿੱਤੀ। ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਨਗਰ ਨਿਗਮ ਨੇ ਨਗਰ ਨਿਗਮ ਇਲਾਕੇ ਤੋਂ ਆਵਾਰਾ ਪਸ਼ੂਆਂ ਨੂੰ ਫੜਨ ਲਈ ਖੇਤਰ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਹੈ। ਤਿੰਨਾਂ ਜ਼ੋਨਾਂ ਵਿੱਚ ਨਿਗਮ ਟੀਮਾਂ ਬਣਾ ਕੇ ਆਵਾਰਾ ਪਸ਼ੂਆਂ ਨੂੰ ਫੜਨ ਦਾ ਕੰਮ ਕੀਤਾ ਜਾ ਰਿਹਾ ਹੈ। ਹਰ ਰੋਜ਼ ਨਿਗਮ ਕਰਮਚਾਰੀ ਰੱਸੀਆਂ ਦੀ ਮਦਦ ਨਾਲ ਆਵਾਰਾ ਪਸ਼ੂਆਂ ਨੂੰ ਫੜਦੇ ਹਨ ਅਤੇ ਨਿਗਮ ਦੀ ਗੱਡੀ ਵਿੱਚ ਪਾਉਂਦੇ ਹਨ। ਇਸ ਤੋਂ ਬਾਅਦ, ਉਨ੍ਹਾਂ ਨੂੰ ਟੈਗ ਲਗਾ ਕੇ ਗਊਸ਼ਾਲਾ ਵਿੱਚ ਲਿਜਾਇਆ ਜਾਂਦਾ ਹੈ। ਗਊਸ਼ਾਲਾ ਵਿੱਚ ਬੇਸਹਾਰਾ ਪਸ਼ੂਆਂ ਦੇ ਪੁਨਰਵਾਸ ਲਈ, ਪ੍ਰਤੀ ਜਾਨਵਰ ਗਾਂ, ਬਲਦ, ਵੱਛੇ ਅਤੇ ਵੱਛੀ ’ਤੇ ਰੋਜ਼ਾਨਾ 40, 30 ਅਤੇ 20 ਰੁਪਏ ਤੱਕ ਦਾ ਚਾਰਾ ਖਰਚ ਕੀਤਾ ਜਾਂਦਾ ਹੈ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਨਾਗਰਿਕ ਪਸ਼ੂਆਂ ਨੂੰ ਵਰਤਨ ਤੋਂ ਬਾਅਦ ਖੁੱਲ੍ਹੇ ਵਿੱਚ ਨਾ ਛੱਡੇ, ਜੇ ਉਹ ਪਸ਼ੂਆਂ ਨੂੰ ਛੱਡਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਨਜ਼ਦੀਕੀ ਗਊਸ਼ਾਲਾ ਵਿੱਚ ਛੱਡ ਦੇਣਾ ਚਾਹੀਦਾ ਹੈ। ਨਗਰ ਨਿਗਮ ਨੇ ਆਵਾਰਾ ਪਸ਼ੂਆਂ ਨੂੰ ਫੜਨ ਲਈ ਇੱਕ ਵਟਸਐਪ ਨੰਬਰ: 7082410524 ਵੀ ਜਾਰੀ ਕੀਤਾ ਹੈ।
+
Advertisement
Advertisement
Advertisement
Advertisement
×