DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Building Collapses in Chandigarh's ਚੰਡੀਗੜ੍ਹ ਦੇ ਸੈਕਟਰ 17 ਵਿੱਚ ਪੁਰਾਣੀ ਇਮਾਰਤ ਢਹੀ

Building Collapses in Chandigarh's Sector 17
  • fb
  • twitter
  • whatsapp
  • whatsapp
featured-img featured-img
Photo Pardeep Tiwari
Advertisement

ਆਤਿਸ਼ ਗੁਪਤਾ/ਕੁਲਦੀਪ ਸਿੰਘ

ਚੰਡੀਗੜ੍ਹ, 6 ਜਨਵਰੀ

Advertisement

ਇਥੇ ਸੈਕਟਰ 17 ਸਥਿਤ ਮਹਿਫਿਲ ਰੈਸਟੋਰੈਂਟ ਦੀ ਇਮਾਰਤ ਅੱਜ ਡਿੱਗ ਗਈ। ਹਾਲਾਂਕਿ ਇਮਾਰਤ ਅੰਦਰ ਘਟਨਾ ਸਮੇਂ ਕੋਈ ਵੀ ਮੌਜੂਦ ਨਹੀਂ ਸੀ। ਜ਼ਿਕਰਯੋਗ ਹੈ ਕਿ ਇਹ ਇਮਾਰਤ ਡਿਪਟੀ ਕਮਿਸ਼ਨ ਦਫਤਰ ਤੋਂ ਕੁੱਝ ਹੀ ਦੂਰੀ ਤੇ ਸਥਿਤ ਹੈ। ਜਾਣਕਾਰੀ ਅਨੁਸਾਰ ਇਸ ਇਮਾਰਤ ਦੇ ਢਾਂਚੇ ਨੂੰ ਜੋ ਕਿ ਕਰੀਬ 50 ਸਾਲ ਪੁਰਾਣਾ ਹੈ, ਪਹਿਲਾਂ ਹੀ ਅਸੁਰੱਖਿਅਤ ਕਰਾਰ ਦਿੱਤਾ ਗਿਆ ਸੀ। ਮੌਕੇ ਤੇ ਪੁਲੀਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪੁੱਜੇ ਹਨ।

Advertisement
×