ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਂਸੀ ਦਾ ਤਗ਼ਮਾ ਜੇਤੂ ਹਾਕੀ ਖਿਡਾਰੀਆਂ ਦਾ ਸਨਮਾਨ

ਪਹਿਲੇ ਹਾਕੀ ਇੰਡੀਆ ਮਾਸਟਰਜ਼ ਨੈਸ਼ਨਲ ਕੱਪ ਵਿੱਚ ਚੰਡੀਗੜ੍ਹ ਵੱਲੋਂ ਖੇਡਦਿਆਂ ਜਿੱਤੇ ਤਗ਼ਮੇ
Advertisement

ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 29 ਜੂਨ

Advertisement

ਪਹਿਲਾ ਹਾਕੀ ਇੰਡੀਆ ਮਾਸਟਰਜ਼ ਨੈਸ਼ਨਲ ਕੱਪ 2025 ਜੋ ਚੇਨਈ ਤਾਮਿਲਨਾਡੂ ਵਿੱਚ ਹਾਲ ਹੀ ਸਮਾਪਤ ਹੋਇਆ ਹੈ। ਇਸ ਪ੍ਰਤੀਯੋਗਤਾ ਵਿਚ ਚੰਡੀਗੜ੍ਹ ਵੱਲੋਂ ਖੇਡਦੇ ਹੋਏੇ ਸ਼ਾਹਬਾਦ ਦੇ ਦੋ ਖਿਡਾਰੀਆਂ ਨੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਤਗ਼ਮਾ ਪ੍ਰਾਪਤ ਕਰਨ ਤੋਂ ਬਾਅਦ ਇਥੇ ਸ਼ਾਹਬਾਦ ਪੁੱਜਣ ’ਤੇ ਅੱਜ ਦੋਵਾਂ ਖਿਡਾਰੀਆਂ ਦਾ ਮਨਮੋਹਨ ਸਿੰਘ ਪੈਟਰੋਲ ਪੰਪ ’ਤੇ ਰਮਨਦੀਪ ਵਾਲੀਆ ਤੇ ਹੋਰ ਹਾਕੀ ਖੇਡ ਪ੍ਰੇਮੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸੇ ਪ੍ਰਤੀਯੋਗਤਾ ਦੇ ਮਹਿਲਾ ਵਰਗ ਵਿਚ ਹਰਿਆਣਾ ਦੀ ਟੀਮ ਵੱਲੋਂ ਖੇਡਦੇ ਹੋਏ ਸ਼ਾਹਬਾਦ ਦੀ ਰਜਨੀ ਬਾਲਾ ਨੇ ਵੀ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਸ਼ਾਹਬਾਦ ਦੇ ਖਿਡਾਰੀ ਗੁਰਪ੍ਰੀਤ ਸਿੰਘ ਤੇ ਮਨੋਜ ਕੁਮਾਰ ਦੋਵਾਂ ਖਿਡਾਰੀਆਂ ਨੇ ਚੰਡੀਗੜ੍ਹ ਦੀ ਟੀਮ ਵੱਲੋਂ ਖੇਡਦੇ ਹੋਏ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਰਮਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ 40 ਸਾਲ ਤੋਂ ਵੱਧ ਦੀ ਇਸ ਪ੍ਰਤੀਯੋਗਤਾ ਵਿਚ ਦੇਸ਼ ਦੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀਆਂ ਨੇ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਇਸ ਉਮਰ ਵਿਚ ਵੀ ਸ਼ਾਹਬਾਦ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਹੈ। ਇਸ ਉਮਰ ਵਿਚ ਰਾਸ਼ਟਰੀ ਮੈਡਲ ਹਾਸਲ ਕਰਨਾ ਆਉਣ ਵਾਲੀ ਨਵੀਂ ਪੀੜ੍ਹੀ ਦੇ ਖਿਡਾਰੀਆਂ ਲਈ ਇਕ ਪ੍ਰੇਰਨਾਸਰੋਤ ਹੈ। ਇਸ ਮੌਕੇ ਐੱਸਜੀਐੱਨਪੀ ਸਕੂਲ ਦੀ ਪ੍ਰਿੰਸੀਪਲ ਦੀਪਾਂਸ਼ ਕੌਰ, ਇੰਦਰਜੀਤ ਸਿੰਘ ਕੋਹਲੀ ਐਡਵੋਕੇਟ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਦੀਪਾਂਸ਼ ਕੌਰ ਨੇ ਦੱਸਿਆ ਕਿ ਇਹ ਦੋਵੇਂ ਖਿਡਾਰੀ ਸਕੂਲ ਦੇ ਹਾਕੀ ਮੈਦਾਨ ਵਿਚ ਅਭਿਆਸ ਕਰਦੇ ਹਨ ਤੇ ਨਵੇਂ ਖਿਡਾਰੀਆਂ ਨੂੰ ਵੀ ਸਿਖਲਾਈ ਦਿੰਦੇ ਹਨ। ਇਸ ਮੌਕੇ ਸਾਬਕਾ ਹਾਕੀ ਕੋਚ ਰਾਜ ਕੁਮਾਰ ਰਾਜਾ, ਜਤਿਨ ਕੁਮਾਰ, ਗੌਰਵ ਅਰੋੜਾ, ਜਸਦੀਪ ਸਿੰਘ ਖਹਿਰਾ, ਸੰਦੀਪ ਕੁਮਾਰ, ਮਲਕੀਤ ਸਿੰਘ, ਰਵਿੰਦਰ ਕੁਮਾਰ, ਪੰਡਤ ਧੀਰੇਂਦਰ ਸ਼ਰਮਾ, ਸੁਰਿੰਦਰ ਕੁਮਾਰ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ ਮੌਜੂਦ ਸਨ।

Advertisement