ਪੁਸਤਕ ‘ਆਦਿ ਧਰਮ ਦੇ ਬਾਨੀ, ਗਦਰੀ ਬਾਬਾ ਮੰਗੂ ਰਾਮ’ ਰਿਲੀਜ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਪੰਜਾਬੀ ਲੇਖਕ ਬਲਬੀਰ ਮਾਧੋਪੁਰੀ ਦੀ ਕਿਤਾਬ ‘ਆਦਿ ਧਰਮ ਦੇ ਬਾਨੀ, ਗਦਰੀ ਬਾਬਾ ਮੰਗੂ ਰਾਮ’ ਭਾਰਤੀ ਸਾਹਿਤ ਅਕੈਡਮੀ ਵਿੱਚ ਰਿਲੀਜ਼ ਕੀਤੀ ਗਈ। ਡਾ. ਰਵੇਲ ਸਿੰਘ . ਡਾ. ਵਨੀਤਾ, ਕੇਸਰਾ ਰਾਮ, ਅਮਨਪ੍ਰੀਤ ਸਿੰਘ ਗਿੱਲ, ਹਿਨਾ ਨਾਂਦਰਾਯੋਗ, ਮਾਧੁਰੀ ਚਾਵਲਾ, ਸੁਸ਼ਮਿੰਦਰ ਕੌਰ, ਗੁਨਤੇਸ਼ ਤੁਲਸੀ, ਜਿਓਤੀ ਅਰੋੜਾ ਆਦਿ ਨੇ ਇਹ ਕਿਤਾਬ ਰਿਲੀਜ਼ ਕੀਤੀ। ਲੇਖਕ ਨੇ ਦੱਸਿਆ ਕਿ 1920ਵਿਆਂ ਦੌਰਾਨ ਮੰਗੂ ਰਾਮ ਵੱਲੋਂ ਦੱਬੇ-ਕੁੱਚਲੇ ਵਰਗਾਂ ਲਈ ਕੀਤੇ ਅੰਦੋਲਨ ਦੇ ਇਤਿਹਾਸਕ ਹਵਾਲੇ ਇਸ ਕਿਤਾਬ ਵਿੱਚ ਹਨ। ਮੰਗੂ ਰਾਮ ਵੱਲੋਂ ਬਰਤਾਨਵੀ ਹਕੂਮਤ ਵਿਰੁੱਧ ਬਗ਼ਾਵਤੀ ਸੁਰ ਪੈਦਾ ਕਰਨ ਬਾਰੇ ਇਤਿਹਾਸਕ ਪਰਿਪੇਖ ਵਿੱਚ ਜ਼ਿਕਰ ਕੀਤਾ ਗਿਆ ਹੈ। ਪ੍ਰੋ. ਰਵੇਲ ਸਿੰਘ ਨੇ ਕਿਹਾ ਸ੍ਰੀ ਮਾਧੋਪੁਰੀ ਸਿਰੜੀ, ਲਗਾਤਾਰ ਲਿਖਣ ਵਾਲਾ ਰਚਨਾਕਾਰ ਹੈ। ਮਾਧੁਰੀ ਚਾਵਲਾ ਅਤੇ ਡਾ. ਵਨੀਤਾ ਨੇ ਕਿਤਾਬ ਦੀ ਇਤਿਹਾਸਕ ਮਹੱਤਤਾ ‘ਤੇ ਗੱਲ ਕੀਤੀ। ਲੇਖਕ ਵੱਲੋਂ ਪੰਜਾਬੀ ਸਾਹਿਤ ਵਿੱਚ 15 ਮੌਲਿਕ ਅਤੇ 45 ਅਨੁਵਾਦ ਕੀਤੀਆਂ ਕਿਤਾਬਾਂ ਸਾਹਿਤ ਦੀ ਝੋਲੀ ਵਿੱਚ ਪਾਈਆਂ ਗਈਆਂ ਹਨ।