ਭਾਜਪਾ ’ਤੇ ਵਪਾਰੀਆਂ ਨੂੰ ਤੰਗ ਕਰਨ ਦਾ ਦੋਸ਼
ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਦਿੱਲੀ ਅੰਦਰ ਮੁੜ ਸੀਲਿੰਗ ਸ਼ੁਰੂ ਕੀਤੀ ਗਈ ਹੈ ਅਤੇ ਦਿੱਲੀ ਸਰਕਾਰ ਨੇ ਇਹ ਕਾਰਵਾਈਆਂ ਸ਼ੁਰੂ ਕਰਕੇ ਵਪਾਰੀਆਂ ਦਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਹੈ। ‘ਆਪ’ ਦੇ ਆਗੂ ਅੰਕੁਸ਼ ਨਾਰੁੰਗ ਨੇ ਪ੍ਰੈੱਸ...
ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਦਿੱਲੀ ਅੰਦਰ ਮੁੜ ਸੀਲਿੰਗ ਸ਼ੁਰੂ ਕੀਤੀ ਗਈ ਹੈ ਅਤੇ ਦਿੱਲੀ ਸਰਕਾਰ ਨੇ ਇਹ ਕਾਰਵਾਈਆਂ ਸ਼ੁਰੂ ਕਰਕੇ ਵਪਾਰੀਆਂ ਦਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਹੈ। ‘ਆਪ’ ਦੇ ਆਗੂ ਅੰਕੁਸ਼ ਨਾਰੁੰਗ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਦੀ ਆਫ਼ਤ ਲਿਆਉਣ ਵਾਲੀ ਸਰਕਾਰ ਨੇ ਦਿੱਲੀ ਵਿੱਚ ਸੀਲਿੰਗ ਕਾਰਵਾਈਆਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਐੱਮ ਸੀ ਡੀ ਨੇ ਅੱਜ ਭਾਈ ਦੂਜ ਵਾਲੇ ਦਿਨ ਚਾਂਦਨੀ ਚੌਕ ਵਿੱਚ ਦੁਕਾਨਾਂ ਸੀਲ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਪਾਰੀਆਂ ਦਾ ਲੱਕ ਤੋੜਨ ਦੀ ਨੀਤੀ ਭਾਜਪਾ ਨੇ ਅਪਣਾ ਲਈ ਹੈ ਹਾਲਾਂਕਿ ਵਪਾਰੀਆਂ ਨੇ ਹੀ ਭਾਜਪਾ ਨੂੰ ਸੱਤਾ ਵਿੱਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਉਣ ਵਾਲੇ ਦਿਨਾਂ ਵਿੱਚ 22-25 ਇਮਾਰਤਾਂ ਨੂੰ ਸੀਲ ਕਰ ਦੇਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਬਾਅਦ ਉਹ ਪੈਸੇ ਦੀ ਮੰਗ ਕਰਦੇ ਹਨ। ਉਹ ਉਨ੍ਹਾਂ ਤੋਂ ਸੀਲ ਹਟਾ ਦਿੰਦੇ ਹਨ ਜੋ ਭੁਗਤਾਨ ਕਰਦੇ ਹਨ, ਉਨ੍ਹਾਂ ਦੀਆਂ ਦੁਕਾਨਾਂ, ਅਦਾਰੇ ਬੰਦ ਰੱਖਦੇ ਹਨ ਜੋ ਕਥਿਤ ਸਮਝੌਤੇ ਨਹੀਂ ਕਰਦੇ।

