ਆਸ਼ਾ ਵਰਕਰਾਂ ਨੇ ਸਿਹਤ ਮੰਤਰੀ ਦਾ ਪੁਤਲਾ ਫੂਕਿਆ
ਪੱਤਰ ਪ੍ਰੇਰਕ
ਜੀਂਦ, 14 ਸਤੰਬਰ
ਇੱਥੇ ਮਿਨੀ ਸਕੱਤਰੇਤ ਨਜ਼ਦੀਕ ਆਪਣੀਆਂ ਮੰਗਾਂ ਸਬੰਧੀ ਆਸ਼ਾ ਵਰਕਰਾਂ ਦਾ ਧਰਨਾ 38ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੀ ਪ੍ਰਧਾਨਗੀ ਜ਼ਿਲ੍ਹਾ ਸਕੱਤਰ ਰਾਜਬਾਲਾ ਨੇ ਕੀਤੀ ਤੇ ਮੰਚ ਦਾ ਸੰਚਾਲਨ ਸੰਤੋਸ਼ ਨੇ ਕੀਤਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਕੱਤਰ ਰਾਜਬਾਲਾ ਨੇ ਕਿਹਾ ਕਿ ਆਸ਼ਾ ਵਰਕਰਾਂ ਆਪਣੀਆਂ ਜਾਇਜ਼ ਮੰਗਾਂ ਲੀ ਪਿੱਛਲੇ 38 ਦਿਨਾਂ ਤੋਂ ਹੜਤਾਲ ’ਤੇ ਹਨ। ਆਸ਼ਾ ਵਰਕਰਾਂ ਦੇ ਅੰਦੋਲਨ, ਸਰਕਾਰ ਦੀ ਜਿੱਦ, ਤਾਨਾਸ਼ਾਹੀ, ਦਮਨਕਾਰੀ ਅਤੇ ਜਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਲੋਕਾਂ ਵਿੱਚ ਗੁੱਸਾ ਵੱਧਦਾ ਹੀ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਬਲਾਕ ਪੱਧਰੀ ਜਨ ਏਕਤਾ ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਇਸ ਵਿੱਚ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਉਨ੍ਹਾਂ ਅੰਬਾਲਾ ਦੀਆਂ ਆਸ਼ਾ ਵਰਕਰਾਂ ਨੂੰ ਸਿਹਤ ਮੰਤਰੀ ਅਨਿਲ ਵਿੱਜ ਦੇ ਇਸ਼ਾਰੇ ’ਤੇ ਗ੍ਰਿਫ਼ਤਾਰ ਕਰਨ ਦਾ ਦੋਸ਼ ਲਾਉਂਦਿਆਂ ਮੰਤਰੀ ਦਾ ਪੁਤਲਾ ਫੂਕਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰਾਜਬਾਲਾ ਨੇ 28 ਅਗਸਤ ਨੂੰ ਵਿਧਾਨ ਸਭਾ ਵੱਲ ਕੂਚ ਕਰਨ ਜਾ ਰਹੀਆਂ ਆਸ਼ਾ ਵਰਕਰਾਂ ਨਾਲ ਕੀਤੇ ਵਿਹਾਰ ਦੀ ਨਿਖੇਧੀ ਕੀਤੀ। ਇਸ ਦੌਰਾਨ ਯਮੁਨਾਨਗਰ ਦੀ ਆਸ਼ਾ ਵਰਕਰ ਪਾਰੁਲ ਅਤੇ ਦਾਦਰੀ ਦੀ ਆਸ਼ਾ ਵਰਕਰ ਕਮਲਾ ਦੀ ਜਾਨ ਵੀ ਚਲੀ ਗਈ। ਉਨ੍ਹਾਂ ਨੇ ਦੱਸਿਆ ਕਿ ਸਾਲ 2005 ਤੋਂ ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਸਿਹਤ ਸੁਵਿਧਾਵਾਂ ਨੂੰ ਲੈ ਕੇ ਆਮ ਲੋਕਾਂ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰ ਰਹੀਆਂ ਹਨ। ਆਸ਼ਾ ਵਰਕਰਾਂ ਨੇ ਕਰੋਨਾ ਮਹਾਮਾਰੀ ਵਿੱਚ ਵੀ ਸ਼ਾਨਦਾਰ ਭੂਮਿਕਾ ਨਿਭਾਈ ਸੀ, ਜਿਸਦੀ ਸ਼ਲਾਘਾ ਵਿਸ਼ਵ ਸਿਹਤ ਸੰਗਠਨ ਨੇ ਵੀ ਕੀਤੀ ਸੀ ਅਤੇ ਆਸ਼ਾ ਵਰਕਰਾਂ ਨੂੰ ਗਲੋਬਲ ਹੈਲਥ ਲੀਡਰਸ ਦਾ ਐਵਾਰਡ ਵੀ ਦਿੱਤਾ ਸੀ। ਇਸਦੇ ਬਾਵਜੂਦ ਵੀ ਸਰਕਾਰ ਇਨ੍ਹਾਂ ਦੀ ਜਾਇਜ਼ ਮੰਗਾਂ ਉੱਤੇ ਧਿਆਨ ਨਹੀਂ ਦੇ ਰਹੀ ਹੈ। ਇਸਦੇ ਰੋਸ ਵਜੋਂ ਆਸ਼ਾ ਵਰਕਰ 25 ਸਿਤੰਬਰ ਨੂੰ ਜੇਲ੍ਹ ਭਰੋ ਅੰਦੋਲਨ ਕਰਨਗੀਆਂ ਅਤੇ 8 ਅਕਤੂਬਰ ਨੂੰ ਕਰਨਾਲ ਵਿੱਚ ਹੋਣ ਵਾਲੀ ਲਲਕਾਰ ਰੈਲੀ ਵਿੱਚ ਹਿੱਸਾ ਲੈਣਗੀਆਂ।
ਆਸ਼ਾ ਵਰਕਰਾਂ ਦੀ ਹੜਤਾਲ ਜਾਰੀ
ਦਿੱਲੀ (ਪੱਤਰ ਪ੍ਰੇਰਕ): ਦਿੱਲੀ ਆਸ਼ਾ ਵਰਕਰਜ਼ ਐਸੋਸੀਏਸ਼ਨ (ਦਾਅਵਾ ਯੂਨੀਅਨ) ਵੱਲੋਂ ਐਲਾਨੀ ਆਸ਼ਾ ਵਰਕਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਅੱਜ ਪੰਦਰਵੇਂ ਦਿਨ ਵੀ ਜਾਰੀ ਰਹੀ। ਉਨ੍ਹਾਂ ਵੱਲੋਂ 28 ਅਤੇ 29 ਅਗਸਤ ਤੱਕ ਵਿਕਾਸ ਭਵਨ ਵਿੱਚ ਧਰਨਾ ਜਾਰੀ ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਆਸ਼ਾ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਝੂਠੀਆਂ ਅਫਵਾਹਾਂ ਵੀ ਫੈਲਾਈਆਂ ਗਈਆਂ ਕਿ ਹੜਤਾਲ ਖਤਮ ਹੋ ਗਈ ਹੈ ਪਰ ਆਸ਼ਾ ਵਰਕਰਾਂ ਨੇ ਇਸ ਧਮਕਾਉਣ ਅਤੇ ਝੂਠੀਆਂ ਅਫਵਾਹਾਂ ਫੈਲਾਉਣ ਦਾ ਸਖ਼ਤ ਜਵਾਬ ਦਿੱਤਾ। ਨਤੀਜਾ ਇਹ ਹੈ ਕਿ ਅੱਜ ਵੀ ਸੈਂਕੜੇ ਵਰਕਰਾਂ ਹੜਤਾਲ ’ਤੇ ਹਨ