ਅੱਧਾ ਕਿੱਲੋ ਤੋਂ ਵੱਧ ਹੈਰੋਇਨ ਸਣੇ ਕਾਬੂ
ਇੱਥੋਂ ਦੇ ਡੀਏਵੀ ਸਕੂਲ ਨੇੜੇ ਇੱਕ ਨਸ਼ਾ ਤਸਕਰ ਨੂੰ ਸੀਆਈਏ ਡੱਬਵਾਲੀ ਟੀਮ ਨੇ 6.87 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਾਨਾ ਵਜੋਂ ਹੋਈ ਹੈ। ਸੀਆਈਏ ਡੱਬਵਾਲੀ ਸਟਾਫ ਦੇ ਇੰਚਾਰਜ ਰਾਜਪਾਲ ਨੇ...
Advertisement
ਇੱਥੋਂ ਦੇ ਡੀਏਵੀ ਸਕੂਲ ਨੇੜੇ ਇੱਕ ਨਸ਼ਾ ਤਸਕਰ ਨੂੰ ਸੀਆਈਏ ਡੱਬਵਾਲੀ ਟੀਮ ਨੇ 6.87 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਾਨਾ ਵਜੋਂ ਹੋਈ ਹੈ। ਸੀਆਈਏ ਡੱਬਵਾਲੀ ਸਟਾਫ ਦੇ ਇੰਚਾਰਜ ਰਾਜਪਾਲ ਨੇ ਦੱਸਿਆ ਕਿ ਏਐੱਸਆਈ ਸੁਭਾਸ਼ ਪੁਲੀਸ ਟੀਮ ਨਾਲ ਕਾਲਾਂਵਾਲੀ ਦੇ ਤਹਿਸੀਲ ਦਫ਼ਤਰ ਨੇੜੇ ਗਸ਼ਤ ਕਰ ਰਹੇ ਸੀ। ਉਨ੍ਹਾਂ ਸ਼ੱਕ ਦੇ ਆਧਾਰ ’ਤੇ ਇੱਕ ਗਜ਼ਟਿਡ ਅਧਿਕਾਰੀ ਦੀ ਮੌਜੂਦਗੀ ਜਦੋਂ ਤਲਾਸ਼ੀ ਲਈ ਤਾਂ ਮੁਲਜ਼ਮ ਹਰਦੀਪ ਸਿੰਘ ਕੋਲੋਂ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਕਾਲਾਂਵਾਲੀ ਪੁਲੀਸ ਸਟੇਸ਼ਨ ਵਿੱਚ ਨਾਰਕੋਟਿਕ ਡਰੱਗਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਕਾਰਵਾਈ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਰਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
Advertisement
Advertisement
×