ਚੋਰੀ ਦੇ ਦੋਸ਼ ਹੇਠ ਕਾਬੂ
ਪੱਤਰ ਪ੍ਰੇਰਕ ਜਲੰਧਰ, 14 ਜੂਨ ਸਥਾਨਕ ਨੀਲਾ ਮਹਿਲ ਇਲਾਕੇ ਵਿੱਚ ਲੋਕਾਂ ਨੇ ਇੱਕ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਮੋਟਰਸਾਈਕਲ ਮਾਲਕ ਗੌਰਵ ਨੇ ਦੱਸਿਆ ਕਿ ਇਹ ਨੌਜਵਾਨ ਗਲੀ ਵਿੱਚ ਇੱਧਰ-ਉੱਧਰ ਘੁੰਮ ਰਿਹਾ ਸੀ ਅਤੇ...
Advertisement
ਪੱਤਰ ਪ੍ਰੇਰਕ
ਜਲੰਧਰ, 14 ਜੂਨ
Advertisement
ਸਥਾਨਕ ਨੀਲਾ ਮਹਿਲ ਇਲਾਕੇ ਵਿੱਚ ਲੋਕਾਂ ਨੇ ਇੱਕ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਮੋਟਰਸਾਈਕਲ ਮਾਲਕ ਗੌਰਵ ਨੇ ਦੱਸਿਆ ਕਿ ਇਹ ਨੌਜਵਾਨ ਗਲੀ ਵਿੱਚ ਇੱਧਰ-ਉੱਧਰ ਘੁੰਮ ਰਿਹਾ ਸੀ ਅਤੇ ਉਸਦੀ ਨਜ਼ਰ ਮੋਟਰਸਾਈਕਲ ’ਤੇ ਸੀ। ਜਦੋਂ ਉਸ ਨੇ ਮੋਟਰਸਾਈਕਲ ਵਿੱਚ ਚਾਬੀ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਉਸ ਨੂੰ ਨੋਟਿਸ ਕਰ ਰਿਹਾ ਸੀ ਅਤੇ ਉਸ ਨੂੰ ਤੁਰੰਤ ਦਬੋਚ ਲਿਆ ਗਿਆ। ਗੌਰਵ ਨੇ ਦੱਸਿਆ ਕਿ ਚੋਰੀ ਦੀ ਇਸ ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਚੋਰ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਕਰ ਰਹੀ ਹੈ।
Advertisement
Advertisement
×