ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
ਟੋਹਾਣਾ: ਸਸਤੀ ਕਾਰ ਦਿਵਾਉਣ ਦੇ ਬਾਹਨੇ 16 ਫ਼ਰਵਰੀ ਨੂੰ ਭੂਨਾ ਵਾਸੀ ਰਾਜਿੰਦਰ ਤੋਂ ਦੋ ਲੱਖ ਲੁੱਟ ਲੈਣ ਦੇ ਮਾਮਲੇ ਵਿੱਚ ਭੂਨਾ ਪੁਲੀਸ ਨੇ ਗਰੋਹ ਦੇ ਮੁਖੀ ਨਰੇਸ਼ ਉਰਫ਼ ਮੁਰਗਾ ਨੂੰ ਗ੍ਰਿਫ਼ਤਾਰ ਕੀਤਾ ਹੈ। ਭੂਨਾ ਦਾ ਟਿੰਕੂ ਨਾਂਅ ਦਾ ਵਿਅਕਤੀ ਰਾਜਿੰਦਰ...
Advertisement
ਟੋਹਾਣਾ:
ਸਸਤੀ ਕਾਰ ਦਿਵਾਉਣ ਦੇ ਬਾਹਨੇ 16 ਫ਼ਰਵਰੀ ਨੂੰ ਭੂਨਾ ਵਾਸੀ ਰਾਜਿੰਦਰ ਤੋਂ ਦੋ ਲੱਖ ਲੁੱਟ ਲੈਣ ਦੇ ਮਾਮਲੇ ਵਿੱਚ ਭੂਨਾ ਪੁਲੀਸ ਨੇ ਗਰੋਹ ਦੇ ਮੁਖੀ ਨਰੇਸ਼ ਉਰਫ਼ ਮੁਰਗਾ ਨੂੰ ਗ੍ਰਿਫ਼ਤਾਰ ਕੀਤਾ ਹੈ। ਭੂਨਾ ਦਾ ਟਿੰਕੂ ਨਾਂਅ ਦਾ ਵਿਅਕਤੀ ਰਾਜਿੰਦਰ ਨੂੰ ਕਾਰ ਦਿਵਾਉਣ ਲਈ ਭੂਨਾ-ਉਕਲਾਨਾ ਸੜਕ ’ਤੇ ਪੈਂਦੀ ਨਹਿਰ ਕੰਢੇ ਇਕ ਹੋਟਲ ਵਿੱਚ ਲੈ ਗਿਆ। ਟਿੰਕੂ ਬਹਾਨੇ ਨਾਲ ਉਸਨੂੰ ਲਿੰਕ ਰੋਡ ’ਤੇ ਚਲੇ ਗਏ। ਇਸ ਦੌਰਾਨ ਕਾਰ ਸਵਾਰ ਤਿੰਨ ਲੜਕੇ ਆਏ ਤੇ ਦੋ ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ। ਭੂਨਾ ਪੁਲੀਸ ਨੇ ਰਾਜਿੰਦਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਤੋਂ ਬਾਦ ਭੂਨਾ ਵਾਸੀ ਨਰੇਸ਼ ਉਰਫ਼ ਮੁਰਗਾ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ
Advertisement
Advertisement
Advertisement
×

