ਕੁੱਟਮਾਰ ਦੇ ਦੋਸ਼ ਹੇਠ ਕਾਬੂ
ਥਾਣਾ ਸਦਰ ਰਤੀਆ ਪੁਲੀਸ ਨੇ ਹਮਲੇ ਅਤੇ ਕੁੱਟਮਾਰ ਦੇ ਦਰਜ ਮਾਮਲੇ ਵਿੱਚ ਅਕਾਸ਼ਦੀਪ ਸਿੰਘ ਸੰਧੂ ਵਾਸੀ ਘੋਟੜੂ ਭੂਨਾ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਪਹਿਲਾਂ ਹੀ 4 ਮੁਲਜ਼ਮ ਜਸਪਾਲ, ਜੀਵਨ ਉਰਫ ਕਾਟਾ, ਅਮਨ ਸਫਾਰੀ ਅਤੇ ਪਪਲੀ ਜਾਟ ਪੁਲੀਸ ਦੀ...
Advertisement
ਥਾਣਾ ਸਦਰ ਰਤੀਆ ਪੁਲੀਸ ਨੇ ਹਮਲੇ ਅਤੇ ਕੁੱਟਮਾਰ ਦੇ ਦਰਜ ਮਾਮਲੇ ਵਿੱਚ ਅਕਾਸ਼ਦੀਪ ਸਿੰਘ ਸੰਧੂ ਵਾਸੀ ਘੋਟੜੂ ਭੂਨਾ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਪਹਿਲਾਂ ਹੀ 4 ਮੁਲਜ਼ਮ ਜਸਪਾਲ, ਜੀਵਨ ਉਰਫ ਕਾਟਾ, ਅਮਨ ਸਫਾਰੀ ਅਤੇ ਪਪਲੀ ਜਾਟ ਪੁਲੀਸ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ। ਥਾਣਾ ਸਦਰ ਰਤੀਆ ਇੰਚਾਰਜ ਨਿਰੀਖਕ ਵਿਜੇਂਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਹੀਰਾ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਬੁਰਜ ਤਹਿਸੀਲ ਰਤੀਆ ਨੇ ਦੱਸਿਆ ਸੀ ਕਿ ਉਹ ਬੁਰਜ ਸਥਿਤ ਇਕ ਮਕਾਨ ਅਤੇ ਜ਼ਮੀਨ ਦੀ ਦੇਖ ਰੇਖ ਕਰਦਾ ਹੈ। ਘਟਨਾ ਦੇ ਦਿਨ ਉਹ ਆਪਣੇ ਸਾਥੀਆਂ ਨਾਲ ਕਮਰੇ ਵਿਚ ਬੈਠਾ ਸੀ। ਇਸ ਦੌਰਾਨ ਸਕਾਰਪੀਓ ਗੱਡੀ ਵਿੱਚ ਕੁਝ ਨੌਜਵਾਨ ਉਥੇ ਪਹੁੰਚੇ ਅਤੇ ਹਮਲਾ ਕਰਕੇ 10 ਹਜ਼ਾਰ ਰੁਪਏ ਨਕਦ ਅਤੇ ਮੋਬਾਈਲ ਫੋਨ ਖੋਹ ਲਿਆ।
Advertisement
Advertisement
×

