ਅਕੀਲ ਅਖਤਰ ਖੁਦਕੁਸ਼ੀ ਮਾਮਲਾ: ਕੋਈ ਸ਼ੱਕ ਨਹੀਂ ਕਿ ਪਿਤਾ ਅਤੇ ਪੁੱਤਰ ਦਰਮਿਆਨ ਤਣਾਅ ਸੀ: ਐੱਸਆਈਟੀ
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ (SIT) ਦੇ ਮੁਖੀ ACP ਵਿਕਰਮ ਨੇਹਰਾ ਨੇ ਕਿਹਾ ਕਿ ਪਿਤਾ ਅਤੇ ਪੁੱਤਰ ਦਰਮਿਆਨ ਬੇਸ਼ੱਕ ਕੁਝ ਤਣਾਅ ਸੀ। SIT ਮੁਖੀ ਨੇ ਪੱਤਰਕਾਰਾਂ...
Advertisement
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ (SIT) ਦੇ ਮੁਖੀ ACP ਵਿਕਰਮ ਨੇਹਰਾ ਨੇ ਕਿਹਾ ਕਿ ਪਿਤਾ ਅਤੇ ਪੁੱਤਰ ਦਰਮਿਆਨ ਬੇਸ਼ੱਕ ਕੁਝ ਤਣਾਅ ਸੀ।
SIT ਮੁਖੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਉਨ੍ਹਾਂ ਦੇ ਘਰ ਦੀ ਸੁਰੱਖਿਆ ਲਈ ਤਾਇਨਾਤ ਨੌਂ ਪੁਲੀਸ ਕਰਮਚਾਰੀਆਂ ਤੋਂ ਕੱਲ੍ਹ ਪੁੱਛਗਿੱਛ ਕੀਤੀ ਗਈ ਸੀ। ਇਸ ਤੋਂ ਇਲਾਵਾ, ਅਸੀਂ ਕੱਲ੍ਹ ਉਨ੍ਹਾਂ ਦੇ ਸਾਰੇ ਘਰੇਲੂ ਸਹਾਇਕਾਂ ਤੋਂ ਵੀ ਪੁੱਛਗਿੱਛ ਕਰਾਂਗੇ। ਸਾਡੇ ਵੱਲੋਂ ਘਰ ਦੀ ਤਲਾਸ਼ੀ ਪੂਰੀ ਹੋ ਗਈ ਹੈ। ਹੁਣ ਸਾਨੂੰ ਮ੍ਰਿਤਕ ਦਾ ਫੋਨ ਅਤੇ ਲੈਪਟਾਪ ਵੀ ਮਿਲ ਗਿਆ ਹੈ।’’ ਉਨ੍ਹਾਂ ਕਿਹਾ, ‘‘ਪਿਤਾ ਅਤੇ ਪੁੱਤਰ ਵਿੱਚ ਤਣਾਅ ਬਾਰੇ ਕੋਈ ਸ਼ੱਕ ਨਹੀਂ ਸੀ। ਜੋ ਗੱਲ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਆਕਿਲ ਦੇ ਆਪਣੇ ਪਰਿਵਾਰ ਨਾਲ ਵਿਚਾਰਧਾਰਕ ਮਤਭੇਦ ਸਨ। ਉਸ ਨੇ ਵਾਇਰਲ ਵੀਡੀਓ ਵਿੱਚ ਵੀ ਇਸਦਾ ਜ਼ਿਕਰ ਕੀਤਾ ਸੀ। ਸਾਡੀ ਪਹਿਲੀ ਤਰਜੀਹ ਹੁਣ ਮੌਤ ਦਾ ਕਾਰਨ ਪਤਾ ਕਰਨਾ ਹੈ। ਅਸੀਂ ਅਜੇ ਤੱਕ ਪਰਿਵਾਰ ਨੂੰ ਪੁੱਛਗਿੱਛ ਲਈ ਨਹੀਂ ਬੁਲਾਇਆ।’’
ਇਸ ਦੌਰਾਨ ਹਰਿਆਣਾ ਸਰਕਾਰ ਨੇ ਸਾਬਕਾ ਪੰਜਾਬ ਪੁਲੀਸ ਡਾਇਰੈਕਟਰ ਜਨਰਲ (ਮਨੁੱਖੀ ਅਧਿਕਾਰ) ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਅਤੇ ਸਾਬਕਾ ਕਾਂਗਰਸ ਮੰਤਰੀ ਰਜ਼ੀਆ ਸੁਲਤਾਨਾ, ਉਨ੍ਹਾਂ ਦੀ ਧੀ ਅਤੇ ਨੂੰਹ ਵਿਰੁੱਧ ਉਨ੍ਹਾਂ ਦੇ ਪੁੱਤਰ ਆਕਿਲ ਅਖਤਰ ਦੀ ਮੌਤ ਦੇ ਸਬੰਧ ਵਿੱਚ ਦਰਜ ਕੀਤੇ ਗਏ ਕੇਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਤੋਂ ਕਰਵਾਉਣ ਦੀ ਮੰਗ ਕੀਤੀ ਹੈ।
ਇੱਕ ਅਧਿਕਾਰੀ ਨੇ ਕਿਹਾ, ‘‘ਕੇਂਦਰ ਨੇ ਕੇਸ ਦੀ ਜਾਂਚ ਲਈ ਸੀਬੀਆਈ ਦੇ ਅਧਿਕਾਰ ਖੇਤਰ ਨੂੰ ਹਰਿਆਣਾ ਤੱਕ ਵਧਾਉਣ ਲਈ ਸਹਿਮਤੀ ਦੇ ਦਿੱਤੀ ਹੈ। ਇੱਕ ਵਾਰ ਕੇਂਦਰ ਸਰਕਾਰ ਹੁਕਮ ਜਾਰੀ ਕਰ ਦਿੰਦੀ ਹੈ, ਤਾਂ ਸੀਬੀਆਈ ਰਸਮੀ ਤੌਰ 'ਤੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਵੇਗੀ।’’
Advertisement
Advertisement
×

